ਖ਼ਰੀਦ ਕੇਂਦਰ ਸਹਿਬਾਜ਼ਪੁਰਾ ਵਿਖੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ
ਰਾਏਕੋਟ, 16 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਮਾਰਕੀਟ ਕਮੇਟੀ ਰਾਏਕੋਟ ਅਧੀਨ ਪੈਂਦੇ ਖ਼ਰੀਦ ਕੇਂਦਰ ਸਹਿਬਾਜ਼ਪੁਰਾ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਮੈਸਰਜ਼ ਦ੍ਰਿਸ਼ਿਤ ਕਮਿਸ਼ਨ ਏਜੰਟ ਆੜ੍ਹਤ ਦੀ ਦੁਕਾਨ ’ਤੇ ਕਿਸਾਨ ਕਮਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸਹਿਬਾਜ਼ਪੁਰਾ ਦੀ ਲਗਭਗ 120 ਕੁਇੰਟਲ ਝੋਨੇ ਦੀ ਫ਼ਸਲ ਦਾ ਪਨਸਪ ਖ਼ਰੀਦ ਏਜੰਸੀ ਦੇ ਇੰਸਪੈਕਟਰ ਬਲਦੇਵ ਸਿੰਘ ਵਲੋਂ ਰੇਟ ਲਗਾ ਕੇ ਖ਼ਰੀਦ ਸ਼ੁਰੂ ਕਰਵਾਈ ਗਈ।
ਪ
ਪਿੰਡ ਚੌਂਕੀਮਾਨ (ਪੱਤੀ ਧਾਲੀਵਾਲ) ਵਿਖੇ ਨਵਰਾਤਰਿਆਂ ਵਿਚ ਲਗਾਈ ‘ਸਾਂਝੀ ਮਾਤਾ’ ਦੀ ਆਰਤੀ ਕਰਦੀਆਂ ਹੋਈਆਂ ਔਰਤਾਂ ਤੇ ਲੜਕੀਆਂ। ਤਸਵੀਰ: ਤੇਜਿੰਦਰ ਸਿੰਘ ਚੱਢਾ
17-10-2026
ਰਾਏਕੋਟ, 16 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਮਾਰਕੀਟ ਕਮੇਟੀ ਰਾਏਕੋਟ ਅਧੀਨ ਪੈਂਦੇ ਖ਼ਰੀਦ ਕੇਂਦਰ ਸਹਿਬਾਜ਼ਪੁਰਾ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਮੈਸਰਜ਼ ਦ੍ਰਿਸ਼ਿਤ ਕਮਿਸ਼ਨ ਏਜੰਟ ਆੜ੍ਹਤ ਦੀ ਦੁਕਾਨ ’ਤੇ ਕਿਸਾਨ ਕਮਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸਹਿਬਾਜ਼ਪੁਰਾ ਦੀ ਲਗਭਗ 120 ਕੁਇੰਟਲ ਝੋਨੇ ਦੀ ਫ਼ਸਲ ਦਾ ਪਨਸਪ ਖ਼ਰੀਦ ਏਜੰਸੀ ਦੇ ਇੰਸਪੈਕਟਰ ਬਲਦੇਵ ਸਿੰਘ ਵਲੋਂ ਰੇਟ ਲਗਾ ਕੇ ਖ਼ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਹਿਬਾਜ਼ਪੁਰਾ ਮੰਡੀ ਵਿਚ ਪਹਿਲੇ ਹੀ ਦਿਨ ਸਰਕਾਰੀ ਰੇਟ ’ਤੇ ਢੁੱਕਵੀਂ ਖ਼ਰੀਦ ਹੋਣ ਨਾਲ ਮੰਡੀ ਵਿਚ ਪਹੁੰਚੇ ਕਿਸਾਨਾਂ ਦੇ ਚਿਹਰਿਆਂ ’ਤੇ ਖੁਸ਼ੀ ਦੇਖਣ ਨੂੰ ਮਿਲੀ। ਉਨ੍ਹਾਂ ਆਖਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਖਰੀਦ ਕੇਂਦਰ ਸਹਿਬਾਜ਼ਪੁਰਾ ਵਿਖੇ ਝੋਨੇ ਦੀ ਖਰੀਦ ਲਈ ਸਮੁੱਚੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੰਡੀ ਵਿਚ ਆਪਣੀ ਜਿਣਸ ਲੈ ਕੇ ਆਉਣ ਵਾਲੇ ਕਿਸੇ ਵੀ ਕਿਸਾਨ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਜਾਂ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਆਖਿਆ ਕਿ ਝੋਨੇ ਦੀ ਤੋਲ, ਚੁਕਾਈ (ਲਿਫਟਿੰਗ) ਅਤੇ ਕਿਸਾਨਾਂ ਨੂੰ ਖਰੀਦ ਕੀਤੀ ਗਈ ਫ਼ਸਲ ਦੀ ਅਦਾਇਗੀ ਸਮੇਂ ਸਿਰ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਪੂਰੀ ਤਰ੍ਹਾਂ ਸੁੱਕੀ ਅਤੇ ਨਿਰਧਾਰਤ ਨਮੀ ਦੀ ਮਾਤਰਾ ਵਾਲੀ ਫ਼ਸਲ ਹੀ ਲੈ ਕੇ ਆਉਣ ਤਾਂ ਜੋ ਬੋਲੀ ਲਗਾਉਣ ਅਤੇ ਖ਼ਰੀਦ ਪ੍ਰਕਿਰਿਆ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਮਾਰਕੀਟ ਕਮੇਟੀ ਰਾਏਕੋਟ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ, ਆੜ੍ਹਤੀਆ ਸੁਰੇਸ਼ ਗਰਗ, ਸਾਬਕਾ ਸਰਪੰਚ ਸਵਰਨ ਸਿੰਘ ਉੱਪਲ, ਸਰਪੰਚ ਬਲਜੀਤ ਸਿੰਘ ਉੱਪਲ, ਸਾਬਕਾ ਸਰਪੰਚ ਦਰਸ਼ਨ ਸਿੰਘ ਮਾਨ, ਸਾਬਕਾ ਪੰਚ ਪਰਮਿੰਦਰ ਸਿੰਘ ਕੈਲਾ, ਅਜਮੇਰ ਸਿੰਘ ਬਲਾਕ ਪ੍ਰਧਾਨ, ਅਵਤਾਰ ਸਿੰਘ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ।