17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦੁਸਹਿਰਾ ਧੂਮਧਾਮ ਨਾਲ ਮਨਾਉਣ ਲਈ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ- ਦੀਪਕ ਗੋਇਲ ਚੇਅਰਮੈਨ ਚੁਣੇ

ਮਲੌਦ, 16 ਅਕਤੂਬਰ (ਸਹਾਰਨ ਮਾਜਰਾ)-ਨਗਰ ਪੰਚਾਇਤ ਮਲੌਦ ਵਿਖੇ ਦੁਸਹਿਰਾ ਮਨਾਉਣ ਲਈ ਯੂਥ ਆਗੂਆਂ ਦੀ ਹੋਈ ਅਹਿਮ ਮੀਟਿੰਗ ਦੌਰਾਨ ਇਸ ਵਾਰ ਧੂਮ-ਧਾਮ ਨਾਲ ਦੁਸਹਿਰਾ ਮਨਾਉਣ ਲਈ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰਾਂ ਵਲੋਂ ਦੁਸਹਿਰਾ ਕਮੇਟੀ ਦੀ ਨਵੀਂ ਚੋਣ ਕੀਤੀ ਗਈ।

ਅਜੀਤ ਡੈਸਕ 17-10-2026
ਮਲੌਦ, 16 ਅਕਤੂਬਰ (ਸਹਾਰਨ ਮਾਜਰਾ)-ਨਗਰ ਪੰਚਾਇਤ ਮਲੌਦ ਵਿਖੇ ਦੁਸਹਿਰਾ ਮਨਾਉਣ ਲਈ ਯੂਥ ਆਗੂਆਂ ਦੀ ਹੋਈ ਅਹਿਮ ਮੀਟਿੰਗ ਦੌਰਾਨ ਇਸ ਵਾਰ ਧੂਮ-ਧਾਮ ਨਾਲ ਦੁਸਹਿਰਾ ਮਨਾਉਣ ਲਈ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰਾਂ ਵਲੋਂ ਦੁਸਹਿਰਾ ਕਮੇਟੀ ਦੀ ਨਵੀਂ ਚੋਣ ਕੀਤੀ ਗਈ। ਜਿਸ ਵਿਚ ਨਗਰ ਪੰਚਾਇਤ ਮਲੌਦ ਦੇ ਕੌਂਸਲਰ ਦੀਪਕ ਗੋਇਲ ਨੂੰ ਬਤੌਰ ਚੇਅਰਮੈਨ ਚੁਣਿਆ ਗਿਆ ਹੈ। ਇਸੇ ਤਰ੍ਹਾਂ ਗਗਨ ਜੇਠੀ ਨੂੰ ਪ੍ਰਧਾਨ, ਵਾਈਸ ਪ੍ਰਧਾਨ ਨੀਰਜ ਵਰਮਾ, ਸੈਕਟਰੀ ਸੰਤੋਸ਼ ਕੁਮਾਰ ਕਾਲਾ, ਖ਼ਜ਼ਾਨਚੀ ਪਿਊਸ਼ ਸਿੰਗਲਾ ਦੀ ਚੋਣ ਕੀਤੀ ਗਈ ਹੈ ਅਤੇ ਜਗਦੀਪ ਸਿੰਘ, ਕੌਂਸਲਰ ਗਿਆਨੀ ਜਸਵਿੰਦਰ ਸਿੰਘ, ਹਰਸ਼ ਨੇਗੀ, ਗੌਰਵ ਠੁਕਰਾਲ, ਮੋਨੂੰ ਪੁਰੀ ਆਦਿ ਸਾਰੇ ਮੈਂਬਰ ਚੁਣੇ ਗਏ ਹਨ। ਇਸ ਮੌਕੇ ਚੇਅਰਮੈਨ ਦੀਪਕ ਗੋਇਲ ਅਤੇ ਗਿਆਨੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਬਹੁਤ ਸ਼ਰਧਾ ਸਤਿਕਾਰ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਜਿਸ ਸਬੰਧੀ ਡਿਊਟੀਆਂ ਲਗਾ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਸਮੂਹ ਨਗਰ ਮਲੌਦ, ਰੋੜੀਆਂ, ਸੋਮਲਖੇੜੀ ਵਾਸੀਆਂ ਅਤੇ ਮੋਹਤਬਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਦਿਹਾੜੇ ਮੌਕੇ ਹਰੇਕ ਪੱਖ ਤੋਂ ਸਹਿਯੋਗ ਦੇਣ।
ਪਿਛਲੀ ਖ਼ਬਰ ਪਿੰਡ ਉਮਰਪੁਰਾ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ ‘ਆਪ’ ਸਰਕਾਰ ਪੇਂਡੂ ਖ... ਅਗਲੀ ਖ਼ਬਰ ਸਰਦਾਰ ਭਰਪੂਰ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਖੇਡਾਂ ’ਚ ਨਾਮਣਾ ਖੱਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।