ਸਹੋਦਿਆ ਅਥਲੈਟਿਕਸ ਮੀਟ ਵਿਚ ਗੁਰੂ ਨਾਨਕ ਸਕੂਲ ਮੁੱਲਾਂਪੁਰ ਅਥਲੀਟਾਂ ਚੰਗਾ ਕੀਤਾ ਪ੍ਰਦਰਸ਼ਨ
ਮੁੱਲਾਂਪੁਰ-ਦਾਖਾ, 17 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ (ਪੱਛਮੀ) ਦੁਆਰਾ ਜੂਨੀਅਰ ਐਥਲੈਟਿਕਸ ਮੀਟ ਦੌਰਾਨ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੀਆਂ ਅਥਲੀਟਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੜਕੀਆਂ ਦੀ 100 ਮੀਟਰ ਦੌੜ ਮੁਕਾਬਲੇ ਵਿਚ ਸਕੂਲ ਵਿਦਿਆਰਥਣ ਸੁਮਨਦੀਪ ਕੌਰ ਅਤੇ ਰਮਨਦੀਪ ਕੌਰ ਦੋਵਾਂ ਵੱਖ-ਵੱਖ ਵਰਗਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ।
ਅਜੀਤ ਡੈਸਕ
18-10-2026