19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨਸ਼ਿਆਂ ਨੂੰ ਠੱਲ੍ਹ ਪਾਉਣ ਤੋਂ ਪੰਜਾਬ ਸਰਕਾਰ ਰਹੀ ਬੁਰੀ ਤਰ੍ਹਾਂ ਨਾਕਾਮ- ਭਵਨਦੀਪ ਸਿੰਘ

ਜੌੜੇਪੁਲ ਜਰਗ, 18 ਅਕਤੂਬਰ (ਪਾਲਾ ਰਾਜੇਵਾਲੀਆ)-ਨਸ਼ਿਆਂ ਨੂੰ ਠੱਲ੍ਹ ਪਾਉਣ ਦੀਆਂ ਵੱਡੀਆਂ ਵੱਡੀਆਂ ਡੀਗਾਂ ਮਾਰਨ ਵਾਲੀ ਆਪ ਪਾਰਟੀ ਦੀ ਪੰਜਾਬ ਸਰਕਾਰ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਇਸ ਸਰਕਾਰ ਦੇ ਰਾਜ ਵਿੱਚ ਜਿੱਥੇ ਲੋਕਾਂ ਨੂੰ ਆਰਥਿਕ ਮੰਦਹਾਲੀਆਂ ਦਾ ਸਾਹਮਣਾ ਕਰਨਾ ਪਿਆ, ਉਥੇ ਨਸ਼ਾ ਤਸਕਰਾਂ ਦੇ ਵੀ ਹੌਂਸਲੇ ਬੁਲੰਦ ਹੋਏ।

ਭਵਨਦੀਪ ਸਿੰਘ ਮੰਡੇਰ ਜਰਗ ਵਿਖੇ ਗੱਲਬਾਤ ਕਰਦੇ ਸਮੇਂ। ਤਸਵੀਰ : ਪਾਲਾ ਰਾਜੇਵਾਲੀਆ 19-10-2026
ਜੌੜੇਪੁਲ ਜਰਗ, 18 ਅਕਤੂਬਰ (ਪਾਲਾ ਰਾਜੇਵਾਲੀਆ)-ਨਸ਼ਿਆਂ ਨੂੰ ਠੱਲ੍ਹ ਪਾਉਣ ਦੀਆਂ ਵੱਡੀਆਂ ਵੱਡੀਆਂ ਡੀਗਾਂ ਮਾਰਨ ਵਾਲੀ ਆਪ ਪਾਰਟੀ ਦੀ ਪੰਜਾਬ ਸਰਕਾਰ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਇਸ ਸਰਕਾਰ ਦੇ ਰਾਜ ਵਿੱਚ ਜਿੱਥੇ ਲੋਕਾਂ ਨੂੰ ਆਰਥਿਕ ਮੰਦਹਾਲੀਆਂ ਦਾ ਸਾਹਮਣਾ ਕਰਨਾ ਪਿਆ, ਉਥੇ ਨਸ਼ਾ ਤਸਕਰਾਂ ਦੇ ਵੀ ਹੌਂਸਲੇ ਬੁਲੰਦ ਹੋਏ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮਾਲਵਾ ਜੋਨ ਦੇ ਸੀਨੀਅਰ ਆਗੂ ਭਵਨਦੀਪ ਸਿੰਘ ਮੰਡੇਰ ਨੇ ਪਿੰਡ ਜਰਗ ਵਿਖੇ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮਾਨਸਾ ਵਿਖੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟੇ ਦਾ ਇੱਕ ਮੈਡੀਕਲ ਵਾਲੇ ਵੱਲੋਂ ਕੀਤਾ ਗਿਆ ਦਿਨ ਦਿਹਾੜੇ ਕਤਲ ਇਸ ਸੱਚ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਸਰਕਾਰ ਦੇ ਰਾਜ ਵਿੱਚ ਨਸ਼ਾ ਤਸਕਰਾਂ ਨੂੰ ਪ੍ਰਸਾਸ਼ਨ ਅਤੇ ਸਰਕਾਰ ਦਾ ਰਤੀ ਭਰ ਵੀ ਭੈਅ ਨਹੀਂ ਹੈ। ਭਵਨਦੀਪ ਸਿੰਘ ਮੰਡੇਰ ਨੇ ਕਿਹਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਆਪ ਦੇ ਉਮੀਦਵਾਰਾਂ ਨੂੰ 2027 ਵਿੱਚ ਸਬਕ ਜਰੂਰ ਸਿਖਾਉਣਗੇ। ਇਸ ਮੌਕੇ ਕੁਲਵਿੰਦਰ ਸਿੰਘ ਕਾਕਾ, ਸਾਬਕ ਸਰਪੰਚ ਜਤਿੰਦਰ ਸਿੰਘ ਭਿੰਦਾ ਜਰਗ ਸਮੇਤ ਹੋਰ ਹਾਜਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਭੋਰਾ ਸਾਹਿਬ ਨੌਸ਼ਹਿਰਾ ਮੱਝਾ ਸਿੰਘ ਵਿਖੇ ਧੰਨ ਧੰਨ ਮਹਾਰਾਜ ਕਿਲੇ ਵਾਲਿਆਂ ਦਾ ਸਾਂਗ ਦਿਵਸ ਮਨਾਇਆ ਅਗਲੀ ਖ਼ਬਰ ਪੀ.ਏ.ਯੂ. ਦੇ ਉੱਪ-ਕੁਲਪਤੀ ਬਣੇ ਡਾ. ਐੱਚ.ਐੱਸ. ਧਾਲੀਵਾਲ ਦੀ ਨਿਯੁਕਤੀ ਦਾ ਸਵਾਗਤ ਕਿਸਾਨ ਖੇਤੀਬਾੜੀ ਅਤੇ ਵਿਦਿਆਰਥੀ ਨਵੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।