21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਭਾਜਪਾ ਆਗੂਆਂ ਚੀਮਾ, ਹੀਰਾ, ਪ੍ਰੋ. ਚੀਮਾ, ਸ਼ਰਮਾ ਆਦਿ ਨੇ ਰਾਮਲੀਲ੍ਹਾ ਮੰਚਨ ਦੇ ਆਖਰੀ ਸਮਾਰੋਹ ਵਿਚ ਕੀਤੀ ਸ਼ਿਰਕਤ

ਮਾਛੀਵਾੜਾ ਸਾਹਿਬ, 20 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸਾਹਿਬ ਵਿਖੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਰਾਮਲੀਲਾ ਮੰਚਨ ਦੀ ਅੰਤਿਮ ਰਾਤ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਨੇ ਸ਼ਿਰਕਤ ਕਰਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਭਾਜਪਾ ਦੇ ਸੀ.

ਅਜੀਤ ਡੈਸਕ 21-10-2026
ਮਾਛੀਵਾੜਾ ਸਾਹਿਬ, 20 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸਾਹਿਬ ਵਿਖੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਰਾਮਲੀਲਾ ਮੰਚਨ ਦੀ ਅੰਤਿਮ ਰਾਤ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਨੇ ਸ਼ਿਰਕਤ ਕਰਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਭਾਜਪਾ ਦੇ ਸੀ. ਆਗੂ ਅਤੇ ਸਾਰੇ ਸੂਬਾ ਵਿੰਗਾਂ ਦੇ ਕੁਆਰਡੀਨੇਟਰ ਬਿਕਰਮਜੀਤ ਸਿੰਘ ਚੀਮਾ, ਭਾਜਪਾ ਸੂਬਾ ਐਮ. ਐਸ. ਐਮ. ਈ. ਵਿੰਗ ਦੇ ਕਨਵੀਨਰ ਰਣਜੀਤ ਸਿੰਘ ਹੀਰਾ, ਸਾਬਕਾ ਜਿਲ੍ਹਾ ਪ੍ਰਧਾਨ ਅਤੇ ਸੀ. ਆਗੂ ਪ੍ਰੋ. ਭੁਪਿੰਦਰ ਸਿੰਘ ਚੀਮਾ ਅਤੇ ਸੁਖਵਿੰਦਰ ਲਾਲ ਸ਼ਰਮਾ ਸਮੇਤ ਸਮੁੱਚੀ ਭਾਜਪਾ ਟੀਮ ਹਾਜ਼ਰ ਰਹੀ। ਆਗੂਆਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਹ ਪਵਿੱਤਰ ਤਿਉਹਾਰ ਸਾਰਿਆਂ ਦੇ ਜੀਵਨ ’ਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ। ਉਨ੍ਹਾਂ ਲੋਕਾਂ ਨੂੰ ਸੱਚਾਈ ਦੇ ਮਾਰਗ ’ਤੇ ਚੱਲਣ ਅਤੇ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ ਭਾਜਪਾ ਆਗੂ ਜਤਿੰਦਰ ਸ਼ਰਮਾ, ਸੰਜੀਵ ਲੀਹਲ, ਮਨੀ ਜੌਹਲ, ਪਵਨ ਸ਼ਾਸਤਰੀ, ਪੁਸ਼ਪਿੰਦਰ ਸਿੰਘ, ਕੁਲਜੀਤ ਸਿੰਘ, ਨਰੇਸ਼ ਕੁਮਾਰ ਆਨੰਦ, ਅਮਿਤ ਸਹਾਰਨ, ਹਰਸ਼ ਪ੍ਰਧਾਨ, ਕਰਨ ਮਾਛੀਵਾੜਾ ਸਮੇਤ ਪਾਰਟੀ ਦੇ ਹੋਰ ਵਰਕਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਜਗਰਾਉਂ ਅਧੀਨ ਆਉਂਦੀਆਂ ਦਾਣਾ ਮੰਡੀਆਂ ’ਚ ਹੋਈ 21 ਫ਼ੀਸਦੀ ਝੋਨੇ ਦੀ ਖ਼ਰੀਦ ਜਗਰਾਉਂ ਦੀਆਂ ਮੰਡੀਆਂ ’ਚ 4 ਲੱਖ 37 ਹਜ਼ਾਰ ਦ... ਅਗਲੀ ਖ਼ਬਰ ਹਰ ਨਾਗਰਿਕ ਤੱਕ ਮੁਫ਼ਤ ਸਿਹਤ ਸਹੂਲਤਾਂ ਦੀ ਜਾਣਕਾਰੀ ਪਹੁੰਚਾ ਰਹੇ ਹਾਂ- ਡਾ. ਹਰਪ੍ਰੀਤ ਸਿੰਘ ਡੀ. ਆਈ. ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।