ਪਿੰਡ ਗੁੜੇ ਵਿਖੇ ਸ਼ਹੀਦ ਬਾਬਾ ਵਾਸਾਵਾ ਸਿੰਘ ਮਾਨ ਦੇ ਅਸਥਾਨ ’ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਪ੍ਰਬੰਧਕੀ ਕਮੇਟੀ ਨੇ ਸੰਗਤਾਂ ਲਈ ਲਗਾਇਆ ਜਲੇਬੀਆਂ ਦਾ ਲੰਗਰ
ਚੌਂਕੀਮਾਨ, 20 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਪਿੰਡ ਗੁੜੇ ਵਿਖੇ ਸ਼ਹੀਦ ਬਾਬਾ ਵਾਸਾਵਾ ਸਿੰਘ ਮਾਨ (ਮਿਰਜਾ ਪੱਤੀ) ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ। ਇਸ ਮੌਕੇ ਸਹੀਦ ਬਾਬਾ ਵਾਸਾਵਾ ਸਿੰਘ ਮਾਨ ਦੇ ਅਸਥਾਨ ’ਤੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ ਤੇ ਮਨ ਦੀਆਂ ਮੁਰਾਦਾਂ ਮੰਗੀਆਂ।
ਅਜੀਤ ਡੈਸਕ
21-10-2026