ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਜਗਰਾਉਂ ਵਿਚ ਵਿਸ਼ਾਲ ਰੈਲੀ ਅਤੇ ਮਾਰਚ ‘ ਐਮਾਜ਼ੋਨ ਤੋਂ ਮੰਗਾਦੇ ਆਈਫੋਨ ਤੂੰ’ ਗੀਤ ਦੀ ਵੀਡੀਓ ਸ਼ੂਟਿੰਗ ਮੁਕੰਮਲ
ਮੁੱਲਾਂਪੁਰ , 21 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਗਾਇਕ ਜੋੜੀ ਗੁਰਵਿੰਦਰ ਸ਼ੇਰਗਿੱਲ ਅਤੇ ਬੀਬਾ ਸਿਮਰਨ ਸਿੰਮੀ ਦੀ ਬੁਲੰਦ ਆਵਾਜ਼ ਵਿਚ ਰਿਕਾਰਡ ਡਿਊਟ ਗੀਤ ‘ਐਮਾਜ਼ੋਨ ਤੋਂ ਮੰਗਾਦੇ ਆਈਫੋਨ ਤੂੰ’ ਦੀ ਵੀਡੀਓ ਦੀ ਸ਼ੂਟਿੰਗ ਮੁੱਲਾਂਪੁਰ ਸਥਿਤ ਐਰੋ ਹੱਬ, ਸੁਧਾਰ ਨਹਿਰ ਅਤੇ ਹੋਰ ਵੱਖ-ਵੱਖ ਲੋਕੇਸ਼ਨਾਂ ’ਤੇ ਕੀਤੀ ਗਈ। ਗੀਤਕਾਰ ਤੇ ਪੱਤਰਕਾਰ ਕੁਲਦੀਪ ਸਿੰਘ ਮਾਨ ਵਲੋਂ ਲਿਖੇ ਇਸ ਗੀਤ ਵਿਚ ਸੋਸ਼ਲ ਮੀਡੀਆ ਦੇ ਵੱਧ ਰਹੇ ਰੁਝਾਨਾਂ, ਮਹਿੰਗੇ ਮੋਬਾਈਲ ਫੋਨਾਂ ਦੀ ਚਾਹਤ ਅਤੇ ਪੰਜਾਬੀ ਵਿਰਸੇ ਵਿਚ ਆ ਰਹੀਆਂ ਤਬਦੀਲੀਆਂ ਨੂੰ ਵਿਅੰਗਮਈ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ।
ਅਜੀਤ ਡੈਸਕ
22-10-2026