24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਦਰਿਆ ਸਤਲੁਜ ’ਚੋਂ ਸਫ਼ਾਈ ਦੇ ਨਾਂਅ ’ਤੇ ਰੇਤਾ ਭਰ ਕੇ ਨਿਕਲਣ ਵਾਲੇ ਟਿੱਪਰਾਂ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ ਇੱਕ ਟਿੱਪਰ ਦੀ ਪਿਛਲੇ ਪਾਸੇ ਤੋਂ ਫੇਟ ਵੱਜਣ ਕਾਰਨ ਕਾਰ ਦਾ ਹੋਇਆ ਭਾਰੀ ਨੁਕਸਾਨ

ਰਾਏਕੋਟ, 23 ਅਕਤੂਬਰ (ਸੁਸ਼ੀਲ)-ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਅਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ) ਵੱਲੋਂ ਅੱਜ ਰਾਏਕੋਟ ਵਿਖੇ ਦਿਵਿਆਂਗਜਨਾਂ ਅਤੇ ਸੀਨੀਅਰ ਸਿਟੀਜ਼ਨਾਂ ਲਈ ਅਸੈਸਮੈਂਟ ਕੈਂਪ ਸਫ਼ਲਤਾਪੂਰਵਕ ਲਗਾਇਆ ਗਿਆ। ਇਸ ਕੈਂਪ ਵਿੱਚ ਸੰਸਦ ਮੈਂਬਰ ਡਾ.

ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ 24-10-2026
ਰਾਏਕੋਟ, 23 ਅਕਤੂਬਰ (ਸੁਸ਼ੀਲ)-ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਅਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ) ਵੱਲੋਂ ਅੱਜ ਰਾਏਕੋਟ ਵਿਖੇ ਦਿਵਿਆਂਗਜਨਾਂ ਅਤੇ ਸੀਨੀਅਰ ਸਿਟੀਜ਼ਨਾਂ ਲਈ ਅਸੈਸਮੈਂਟ ਕੈਂਪ ਸਫ਼ਲਤਾਪੂਰਵਕ ਲਗਾਇਆ ਗਿਆ। ਇਸ ਕੈਂਪ ਵਿੱਚ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰਾਏਕੋਟ ਕਾਮਿਲ ਅਮਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਂਪ ਦੌਰਾਨ 300 ਤੋਂ ਵੱਧ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਅਤੇ ਅਸੈਸਮੈਂਟ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਇਸ ਮੌਕੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਸਮਾਜਿਕ ਜ਼ਿੰਮੇਵਾਰੀ ਹੈ। ਅਜਿਹੇ ਕੈਂਪਾਂ ਰਾਹੀਂ ਯੋਗ ਲਾਭਪਾਤਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਹਰ ਯੋਗ ਵਿਅਕਤੀ ਤੱਕ ਸਹਾਇਤਾ ਪਹੁੰਚਾਉਣ ਲਈ ਅਜਿਹੇ ਉਪਰਾਲੇ ਬੇਹੱਦ ਜ਼ਰੂਰੀ ਹਨ। ਕੈਂਪ ਦੌਰਾਨ ਅਲਿਮਕੋ ਦੇ ਮਾਹਿਰਾਂ ਵੱਲੋਂ ਲਾਭਪਾਤਰੀਆਂ ਦੀਆਂ ਲੋੜਾਂ ਅਨੁਸਾਰ ਅਸੈਸਮੈਂਟ ਕੀਤੀ ਗਈ। ਇਸ ਪ੍ਰਕਿਰਿਆ ਤਹਿਤ ਯੋਗ ਦਿਵਿਆਂਗਜਨਾਂ ਨੂੰ ਨਕਲੀ ਅੰਗਾਂ, ਟ੍ਰਾਈਸਾਈਕਲਾਂ, ਵ੍ਹੀਲਚੇਅਰਾਂ ਅਤੇ ਹੋਰ ਸਹਾਇਕ ਉਪਕਰਣਾਂ ਦੀ ਲੋੜ ਅਨੁਸਾਰ ਚੁਣਿਆ ਗਿਆ। ਇਸੇ ਤਰ੍ਹਾਂ ਸੀਨੀਅਰ ਸਿਟੀਜ਼ਨਾਂ ਨੂੰ ਸੁਣਨ ਵਾਲੀਆਂ ਮਸ਼ੀਨਾਂ, ਸਟਿੱਕਾਂ ਅਤੇ ਹੋਰ ਲੋੜੀਂਦੇ ਸਹਾਇਕ ਸਾਧਨ ਮੁਹੱਈਆ ਕਰਵਾਉਣ ਲਈ ਵੀ ਚੁਣਿਆ ਗਿਆ। ਕਾਮਿਲ ਅਮਰ ਸਿੰਘ ਨੇ ਕੈਂਪ ਦੀ ਸਫ਼ਲਤਾ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ 300 ਤੋਂ ਵੱਧ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇਲਾਕੇ ਦੇ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਉਨ੍ਹਾਂ ਦੀ ਅਸੈਸਮੈਂਟ ਦੇ ਆਧਾਰ ’ਤੇ ਲੋੜੀਂਦੇ ਸਹਾਇਕ ਉਪਕਰਣ ਆਉਣ ਵਾਲੇ ਦਿਨਾਂ ਵਿੱਚ ਇੱਕ ਵਿਸ਼ੇਸ਼ ਵੰਡ ਕੈਂਪ ਰਾਹੀਂ ਮੁਹੱਈਆ ਕਰਵਾਏ ਜਾਣਗੇ। ਅੰਤ ਵਿੱਚ ਡਾ. ਅਮਰ ਸਿੰਘ ਅਤੇ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦਿਵਾਉਣ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਉਹ ਹਮੇਸ਼ਾ ਹਰ ਸੰਭਵ ਯਤਨ ਕਰਦੇ ਰਹਿਣਗੇ। ਇਸ ਕੈਂਪ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ, ਸੀ.ਡੀ.ਪੀ.ਓ ਨਿਕਿਤਾ ਢੀਂਗਰਾ, ਸੁਪਰਵਾਈਸਰ ਨਵ ਦੀਪ ਕੌਰ, ਡਾ: ਸਾਹੂ ਅਲਿਮਕੋ, ਸੁਮਨਦੀਪ ਸਿੰਘ ਦੀਪਾ, ਸਾਬਕਾ ਐੱਮ.ਸੀ. ਸੁਖਵਿੰਦਰ ਸਿੰਘ ਸੁੱਖੂ ਗਰੇਵਾਲ, ਵਿਨੋਦ ਜੈਨ ਪੁਜਾਰੀ ਫੀਡ, ਐੱਮ.ਸੀ. ਸੁਖਵੀਰ ਸਿੰਘ ਰਾਏ, ਰਿਸ਼ੂ ਜੈਨ, ਕੁਲਦੀਪ ਜੈਨ, ਅਮਰਜੀਤ ਨੰਬਰਦਾਰ, ਬਲਜਿੰਦਰ ਸਿੰਘ ਰਿੰਪਾ ਐੱਮ.ਸੀ., ਰਜਿੰਦਰ ਸਿੰਘ ਰਾਜੂ ਸਾਬਕਾ ਐੱਮ.ਸੀ., ਜਗਦੇਵ ਸਿੰਘ ਜੱਗਾ ਐੱਮ.ਸੀ., ਨੰਦ ਲਾਲ ਕਲਸੀਆਂ, ਸੰਦੀਪ ਸਿੰਘ ਜੌਹਲਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਵੰਤ ਸਿੰਘ ਸੁਧਾਰ, ਸਰਪੰਚ ਰਾਜਾ ਆਂਡਲੂ, ਸੁਖਪਾਲ ਸਿੰਘ ਗੋਂਦਵਾਲ, ਬਲਾਕ ਸੰਮਤੀ ਮੈਂਬਰ ਪ੍ਰਦੀਪ ਸਿੰਘ ਗਰੇਵਾਲ, ਭੁਪਿੰਦਰ ਕੌਰ ਬੁਰਜ ਹਰੀ ਸਿੰਘ, ਚਰਨ ਸਿੰਘ ਸਰਪੰਚ ਬੁਰਜ ਨਕਲੀਆਂ, ਗੁਰਦੀਪ ਸਿੰਘ ਸੱਤੋਵਾਲ, ਜੋਤੀ ਸਰਪੰਚ ਭੈਣੀ ਦਰੇੜਾ, ਅਮਨਦੀਪ ਬੜੂੰਦੀ, ਜੱਗੀ ਸਾਬਕਾ ਐੱਮ.ਸੀ., ਨਰਾਇਣ ਦੱਤ ਕੌਸ਼ਿਕ ਆਦਿ ਨੇ ਆਪਣਾ ਯੋਗਦਾਨ ਪਾ ਕੇ ਇਸ ਕੈਂਪ ਨੂੰ ਕਾਮਯਾਬ ਬਣਾਇਆ।
ਪਿਛਲੀ ਖ਼ਬਰ ਸੀ.ਆਈ.ਏ. ਸਟਾਫ਼ ਪੁਲਿਸ ਨੇ ਨਾਕਾਬੰਦੀ ਕਰ ਕੇ ਸ਼ਰਾਬ ਨਾਲ ਭਰੀ ਗੱਡੀ ਫੜੀ ਸ਼ਰਾਬ ਦੀਆਂ 20 ਪੇਟੀਆਂ ਹੋਈਆਂ ਬਰਾਮਦ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕੱਲ੍ਹ ਨੂੰ- ਜਥੇਦਾਰ ਤਲਵੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।