ਭਾਕਿਯੂ (ਉਗਰਾਹਾਂ) ਪਿੰਡ ਦਾਖਾ ਇਕਾਈ ਦੀ ਚੋਣ, ਅਜੀਤ ਸਿੰਘ ਪ੍ਰਧਾਨ ਬਣੇ
ਮੁੱਲਾਂਪੁਰ-ਦਾਖਾ, 19 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਦਾਖਾ ਵਿਖੇ ਕਿਸਾਨ-ਮਜ਼ਦੂਰਾਂ ਦੀ ਇਕੱੱਤਰਤਾ ਹੋਈ। ਮੀਟਿੰਗ ਵਿਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਬਲਾਕ ਆਗੂ ਮਨਜੀਤ ਸਿੰਘ ਬੁਢੇਲ , ਪਿੰਡ ਬੁਢੇਲ ਇਕਾਈ ਪ੍ਰਧਾਨ ਹਰਪਾਲ ਸਿੰਘ ਘੁਮਾਣ ਉਚੇਚਾ ਪਹੁੰਚੇ।
ਮੁੱਲਾਂਪੁਰ-ਦਾਖਾ, 19 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਦਾਖਾ ਵਿਖੇ ਕਿਸਾਨ-ਮਜ਼ਦੂਰਾਂ ਦੀ ਇਕੱੱਤਰਤਾ ਹੋਈ। ਮੀਟਿੰਗ ਵਿਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਬਲਾਕ ਆਗੂ ਮਨਜੀਤ ਸਿੰਘ ਬੁਢੇਲ , ਪਿੰਡ ਬੁਢੇਲ ਇਕਾਈ ਪ੍ਰਧਾਨ ਹਰਪਾਲ ਸਿੰਘ ਘੁਮਾਣ ਉਚੇਚਾ ਪਹੁੰਚੇ। ਸਮੇਂ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵਲੋਂ ਦਾਣਾ ਮੰਡੀਆਂ ਬੰਦ ਕਰਕੇ ਕਿਸਾਨਾਂ ਲਈ ਪਰੇਸ਼ਾਨੀ ਖੜ੍ਹੀ ਕਰਨ, ਕਿਸਾਨਾਂ ਨੂੰ ਦਰਪੇਸ਼ ਹੋਰ ਮੁਸ਼ਕਿਲਾਂ ’ਤੇ ਲੰਮੀਆਂ ਵਿਚਾਰਾਂ ਬਾਅਦ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦਾ ਤਿੱਖਾ ਵਿਰੋਧ ਜਾਰੀ ਰਹੇਗਾ। ਇਸ ਮੌਕੇ ਪਿੰਡ ਦਾਖਾ ਦੇ ਕਿਸਾਨਾਂ ਦੀ ਸਹਿਮਤੀ ਨਾਲ ਪਿੰਡ ਇਕਾਈ ਦਾਖਾ ਬੀ.ਕੇ.ਯੂ. (ਉਗਰਾਹਾਂ) ਲਈ ਅਜੀਤ ਸਿੰਘ ਸੇਖੋਂ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ। ਬਲਵਿੰਦਰ ਸਿੰਘ ਮੀਤ ਪ੍ਰਧਾਨ, ਕਰਮਜੀਤ ਸਿੰਘ ਖਜ਼ਾਨਚੀ, ਹਰਜੀਤ ਸਿੰਘ ਸਕੱਤਰ ਅਤੇ ਰੁਪਿੰਦਰ ਸਿੰਘ ਦੀ ਸਹਾਇਕ ਸਕੱਤਰ ਵਜੋਂ ਚੋਣ ਹੋਈ। ਕਾਰਜਕਾਰਨੀ ਕਮੇਟੀ ਵਿਚ ਜੀਤਾ ਸਿੰਘ, ਇੰਦਰਜੀਤ ਸਿੰਘ, ਬਲਜੀਤ ਸਿੰਘ ਗਰੇਵਾਲ, ਸਿੰਦਰਪਾਲ ਸਿੰਘ, ਸੁਖਮਿੰਦਰ ਸਿੰਘ ਤੇ ਗੁਰਜੀਤ ਸਿੰਘ ਮੈਂਬਰ ਚੁਣੇ ਗਏ। ਕਿਸਾਨ-ਮਜ਼ਦੂਰਾਂ ਦੀ ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਆਰਥਿਕ ਸੰਕਟ ’ਚੋਂ ਗੁਜ਼ਰ ਰਹੇ ਕਿਸਾਨਾਂ ਲਈ ਪੰਜਾਬ ਸਰਕਾਰ ਨੇ ਖੇਤੀਬਾੜੀ ਸਭਾਵਾਂ ਅੰਦਰ ਹੱਦ ਕਰਜ਼ੇ ਦੀ ਨਵੀਂ ਪਾਲਿਸੀ ਲਿਆ ਕੇ 2 ਲੱਖ ਕਰਜ਼ਾ ਲੈਣ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਗਿਰਵੀ ਅਤੇ ਫਰਦ ’ਚ ਐਂਟਰੀ ਲਾਜ਼ਮੀ ਬਣਾ ਦਿੱਤੀ। ਨਵੀਂ ਸਹਿਕਾਰੀ ਕਰਜ਼ਾ ਨੀਤੀ ਦਾ ਬੀ.ਕੇ.ਯੂ. (ਉਗਰਾਹਾਂ) ਤਿੱਖਾ ਵਿਰੋਧ ਕਰੇਗੀ।