26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪਿੰਡ ਚੌਂਕੀਮਾਨ ਵਿਖੇ ਮਾਨ ਭਰਾਵਾਂ ਦਾ ਕਮੇਟੀ ਨੇ ਕੀਤਾ ਸਨਮਾਨ

ਚੌਂਕੀਮਾਨ, 25 ਨਵੰਬਰ (ਤੇਜਿੰਦਰ ਸਿੰਘ ਚੱਢਾ)- ਗੁਰਦੁਆਰਾ ਸਾਹਿਬ (ਪੱਤੀ ਮਾਨ) ਪਿੰਡ ਚੌਂਕੀਮਾਨ ਵਿਖੇ ਪ੍ਰਬੰਧਕੀ ਕਮੇਟੀ ਵਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ ਚੌਂਕੀਮਾਨ, ਮਾ: ਆਤਮਾ ਸਿੰਘ ਬੋਪਾਰਾਏ, ਸੁਖਵਿੰਦਰ ਸਿੰਘ ਬਿੱਟੂ ਮਾਨ, ਜਗਮੋਹਨ ਸਿੰਘ ਜੱਗੀ ਮਾਨ, ਜਗਵਿੰਦਰ ਸਿੰਘ ਮਾਨ, ਹਰਦੇਵ ਸਿੰਘ ਮਾਨ, ਹਰਮਨਦੀਪ ਸਿੰਘ ਮਾਨ, ਰਮਨਦੀਪ ਸਿੰਘ ਮਾਨ ਤੇ ਨੰਬਰਦਾਰ ਜਗਦੀਪ ਸਿੰਘ ਡੁਬਈ ਵਾਲੇ ਦੀ ਅਗਵਾਈ ਵਿਚ ਕਮੇਟੀ ਵਲੋਂ ਮਾਨ ਭਰਾਵਾਂ ਬਹਾਦਰ ਸਿੰਘ ਮਾਨ ਤੇ ਸੁਦਾਗਰ ਸਿੰਘ ਮਾਨ ਪੁੱਤਰ ਸਵ: ਨਾਹਰ ਸਿੰਘ ਮਾਨ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿਚ ਨਵੀਆਂ ਚਾਦਰਾਂ ਲਈ ਕਮੇਟੀ ਨੂੰ 55 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ।

ਅਜੀਤ ਡੈਸਕ 26-11-2026
ਚੌਂਕੀਮਾਨ, 25 ਨਵੰਬਰ (ਤੇਜਿੰਦਰ ਸਿੰਘ ਚੱਢਾ)- ਗੁਰਦੁਆਰਾ ਸਾਹਿਬ (ਪੱਤੀ ਮਾਨ) ਪਿੰਡ ਚੌਂਕੀਮਾਨ ਵਿਖੇ ਪ੍ਰਬੰਧਕੀ ਕਮੇਟੀ ਵਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ ਚੌਂਕੀਮਾਨ, ਮਾ: ਆਤਮਾ ਸਿੰਘ ਬੋਪਾਰਾਏ, ਸੁਖਵਿੰਦਰ ਸਿੰਘ ਬਿੱਟੂ ਮਾਨ, ਜਗਮੋਹਨ ਸਿੰਘ ਜੱਗੀ ਮਾਨ, ਜਗਵਿੰਦਰ ਸਿੰਘ ਮਾਨ, ਹਰਦੇਵ ਸਿੰਘ ਮਾਨ, ਹਰਮਨਦੀਪ ਸਿੰਘ ਮਾਨ, ਰਮਨਦੀਪ ਸਿੰਘ ਮਾਨ ਤੇ ਨੰਬਰਦਾਰ ਜਗਦੀਪ ਸਿੰਘ ਡੁਬਈ ਵਾਲੇ ਦੀ ਅਗਵਾਈ ਵਿਚ ਕਮੇਟੀ ਵਲੋਂ ਮਾਨ ਭਰਾਵਾਂ ਬਹਾਦਰ ਸਿੰਘ ਮਾਨ ਤੇ ਸੁਦਾਗਰ ਸਿੰਘ ਮਾਨ ਪੁੱਤਰ ਸਵ: ਨਾਹਰ ਸਿੰਘ ਮਾਨ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿਚ ਨਵੀਆਂ ਚਾਦਰਾਂ ਲਈ ਕਮੇਟੀ ਨੂੰ 55 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ। ਇਸ ਮੌਕੇ ਪ੍ਰਬੰਧਕੀ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ ਚੌਂਕੀਮਾਨ ਨੇ ਕਿਹਾ ਕਿ ਮਾਨ ਪਰਿਵਾਰ ਨੇ ਹਮੇਸ਼ਾਂ ਹੀ ਗੁਰੂ ਘਰ ਦੀ ਸੇਵਾ ਲਈ ਆਪਣਾ ਯੋਗਦਾਨ ਪਾਇਆ ਤੇ ਗੁਰੂ ਸਾਹਿਬ ਉਨ੍ਹਾਂ ’ਤੇ ਮੇਹਰ ਭਰਿਆ ਹੱਥ ਰੱਖਣ। ਇਸ ਮੌਕੇ ਹਰਦੀਪ ਸਿੰਘ ਮਾਨ, ਅਵਤਾਰ ਸਿੰਘ ਤਾਰੀ ਮਾਨ, ਸੂਬੇਦਾਰ ਪਰਮਜੀਤ ਸਿੰਘ ਮਠਾੜੂ, ਗੁਰਦੀਪ ਸਿੰਘ ਮਾਨ, ਕਰਮ ਸਿੰਘ ਮਾਨ ਤੇ ਬਖਸੀਸ ਸਿੰਘ ਸੀਸ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਸਹਾਰਾ ਸੁਸਾਇਟੀ ਨੇ ਪ੍ਰਕਾ਼ਸ਼ ਪੁਰਬ ਨੂੰ ਸਮਰਪਿਤ ਬਜ਼ੁਰਗਾਂ ਨੂੰ ਪੈਨਸ਼ਨ ਤੇ ਰਾਸ਼ਨ ਵੰਡਿਆ ਅਗਲੀ ਖ਼ਬਰ ਮੁਫ਼ਤ ਚੈੱਕਅਪ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।