ਜਗਪਾਲ ਸਿੰਘ ਖੰਗੂੜਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ
ਮੁੱਲਾਂਪੁਰ-ਦਾਖਾ, 29 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਿਆਸਤ, ਸਮਾਜਿਕ ਤੇ ਕਾਰੋਬਾਰੀ ਤ੍ਰਿਵੈਣੀ ਜਗਪਾਲ ਸਿੰਘ ਖੰਗੂੜਾ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ। ਪੁਰਾਣਾ ਹਲਕਾ ਕਿਲਾ ਰਾਏਪੁਰ ਤੋਂ ਚੋਣ ਲੜੇ ਸਵ: ਮਾਤਾ ਗੁਰਦਿਆਲ ਕੌਰ ਦੇ ਪਤੀ, ਸਾਬਕਾ ਵਿਧਾਇਕ ਜੱਸੀ ਖੰਗੂੜਾ ਜਸਵੀਰ ਸਿੰਘ, ਸਤਵੀਰ ਸਿੰਘ ਸੱਤੀ ਖੰਗੂੜਾ ਦੇ ਪਿਤਾ ਸਵ: ਜਗਪਾਲ ਸਿੰਘ ਖੰਗੂੜਾ ਨਮਿੱਤ ਆਰੰਭ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਪਿੰਡ ਲਤਾਲਾ (ਲੁਧਿਆਣਾ) ਵਿਖੇ ਹੋਈ।
ਮੁੱਲਾਂਪੁਰ-ਦਾਖਾ, 29 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਿਆਸਤ, ਸਮਾਜਿਕ ਤੇ ਕਾਰੋਬਾਰੀ ਤ੍ਰਿਵੈਣੀ ਜਗਪਾਲ ਸਿੰਘ ਖੰਗੂੜਾ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ। ਪੁਰਾਣਾ ਹਲਕਾ ਕਿਲਾ ਰਾਏਪੁਰ ਤੋਂ ਚੋਣ ਲੜੇ ਸਵ: ਮਾਤਾ ਗੁਰਦਿਆਲ ਕੌਰ ਦੇ ਪਤੀ, ਸਾਬਕਾ ਵਿਧਾਇਕ ਜੱਸੀ ਖੰਗੂੜਾ ਜਸਵੀਰ ਸਿੰਘ, ਸਤਵੀਰ ਸਿੰਘ ਸੱਤੀ ਖੰਗੂੜਾ ਦੇ ਪਿਤਾ ਸਵ: ਜਗਪਾਲ ਸਿੰਘ ਖੰਗੂੜਾ ਨਮਿੱਤ ਆਰੰਭ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਪਿੰਡ ਲਤਾਲਾ (ਲੁਧਿਆਣਾ) ਵਿਖੇ ਹੋਈ। ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕਰਦਿਆਂ ਮੌਤ ਇਕ ਅਟੱਲ ਸੱਚਾਈ ਦਾ ਵਰਨਣ ਕੀਤਾ। ਸਾਬਕਾ ਵਿਧਾਇਕ ਜੱਸੀ ਖੰਗੂੜਾ ਵੱਲੋਂ ਸੋਗਮਈ ਵੱਡੀ ਇਕੱਤਰਤਾ ਵਿੱਚ ਆਪਣੇ ਪਿਤਾ ਸ: ਜਗਪਾਲ ਸਿੰਘ ਖੰਗੂੜਾ ਦੀ ਪੂਰੀ ਜ਼ਿੰਦਗੀ ਬਾਰੇ ਸੰਖੇਪ ’ਚ ਵਰਨਣ ਕੀਤਾ। ਸਵ: ਖੰਗੂੜਾ ਦੀ ਵੱਡੀ ਪੋਤਰੀ ਖੰਗੂੜਾ ਤੇ ਦੂਸਰੀ ਪੋਤਰੀ ਐਡਵੋਕੇਟ ਮਲਕਾ ਦੋਵਾਂ ਵਲੋਂ ਆਪਣੇ ਦਾਦਾ ਜੀ ਵਲੋਂ ਮਿਲੇ ਪਿਆਰ ਨਿੱਘ ਨੂੰ ਸ਼ਬਦਾਂ ਰਾਹੀਂ ਵਿਖਿਆਨ ਕੀਤਾ। ਖੰਗੂੜਾ ਫਾਰਮ ਹਾਊਸ ਵਿਖੇ ਅੰਤਿਮ ਅਰਦਾਸ, ਸ਼ਰਧਾਂਜਲੀ ਸਮਾਰੋਹ ਸਮੇਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਗੁਰਦੇਵ ਸਿੰਘ ਲਾਪਰਾਂ, ਅਮਰਜੀਤ ਸਿੰਘ ਟਿੱਕਾ, ਕੁਲਦੀਪ ਸਿੰਘ ਵੈਦ, ਈਸ਼ਰ ਸਿੰਘ ਮੇਹਰਬਾਨ (ਦੋਵੇਂ ਸਾਬਕਾ ਵਿਧਾਇਕ), ਮੇਜਰ ਸਿੰਘ ਮੁੱਲਾਂਪੁਰ, ਕਾਮਿਲ ਅਮਰ ਸਿੰਘ ਹਲਕਾ ਰਾਏਕੋਟ ਇੰਚਾਰਜ ਕਾਂਗਰਸ, ਦਰਸ਼ਨ ਸਿੰਘ ਬੀਰਮੀ, ਮੇਜਰ ਸਿੰਘ ਭੈਣੀ, ਗੁਰਪ੍ਰੀਤ ਸਿੰਘ ਖੰਗੂੜਾ, ਡਾ: ਸੰਦੀਪ ਸਾਹਨੀ, ਸੈਂਪੀ ਭੱਠਲ ਭਨੋਹੜ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਕਰਤਿੰਦਰਪਾਲ ਸਿੰਘ ਸਿੰਘਪੁਰਾ, ਮਨਜੀਤ ਸਿੰਘ ਹੰਬੜਾਂ, ਰੋਮੀ ਛਪਾਰ, ਕਿੱਕੀ ਢਿੱਲੋਂ, ਰਾਜ ਜੋਸ਼ੀ, ਚਰਨਜੀਤ ਸਿੰਘ ਗਹੌਰ, ਡਾ: ਰਾਜਪਾਲ ਸਿੰਘ ਗਰੇਵਾਲ, ਸੋਨੀ ਮੁੱਲਾਂਪੁਰ, ਸਤਨਾਮ ਸਿੰਘ ਵੜੈਚ, ਪਵਨ ਦੀਵਾਨ, ਚਰਨ ਸਿੰਘ ਗੁਰਮ ਤੇ ਸੈਂਕੜੇ ਹੋਰ ਮੌਜੂਦ ਸਨ।