22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਯਾਦ 'ਚ ਨਗਰ ਕੀਰਤਨ ਸਜਾਇਆ <br/>

ਟੱਪਰੀਆਂ ਰਾਣੇਵਾਲ ਵਿਖੇ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰੇ ਤੇ ਜਾਪ ਕਰਦੀਆਂ ਸੰਗਤਾਂ | ਤਸਵੀਰ : ਚਾਹਲ <br/> 01-01-2026
ਮਜਾਰੀ/ਸਾਹਿਬਾ, 31 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਟੱਪਰੀਆਂ ਰਾਣੇਵਾਲ ਦੀ ਸਮੂਹ ਸੰਗਤ ਵਲੋਂ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹੁਨਮਾਈ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜੋ ਗੁਰਦਆਰਾ ਬਾਬਾ ਜਵਾਹਰ ਸਿੰਘ ਜੀ ਤੋਂ ਸਵੇਰ ਵੇਲੇ ਸ਼ੁਰੂ ਹੋਇਆ ਤੇ ਸਾਰੇ ਨਗਰ ਦੀ ਪ੍ਰਕਰਮਾਂ ਕਰਦਾ ਤੇ ਵੱਖ-ਵੱਖ ਪੜਾਵਾਂ 'ਤੇ ਠਹਿਰਾਅ ਕਰਦਾ ਹੋਇਆ ਸ਼ਾਮ ਨੂੰ ਇਸੇ ਜਗ੍ਹਾ ਸਮਾਪਿਤ ਹੋਇਆ | ਸੰਗਤਾਂ ਵਾਸਤੇ ਥਾਂ-ਥਾਂ ਫਲ-ਫਰੂਟ, ਦੁੱਧ ਤੇ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਦਿਲਾਵਰ ਸਿੰਘ ਦਿਲੀ ਸਾਬਕਾ ਜ਼ਿਲ•ਾ ਪ੍ਰਸ਼ਿਦ ਮੈਂਬਰ, ਜਥੇ: ਮੋਹਣ ਸਿੰਘ, ਬਲਵਿੰਦਰ ਸਿੰਘ, ਸਾਬਕਾ ਸਰਪੰਚ ਗੁਰਨੇਕ ਸਿੰਘ, ਪ੍ਰਧਾਨ ਦਰਸ਼ਣ ਸਿੰਘ, ਨੰਬਰਦਾਰ ਹਰਜਿੰਦਰ ਸਿੰਘ, ਗੁਰਨਾਮ ਸਿੰਘ, ਸਲੁੱਖਣ ਸਿੰਘ, ਸਰਬਜੀਤ ਸਿੰਘ, ਜਾਗਰ ਸਿੰਘ, ਗੁਰਨੇਕ ਸਿੰਘ, ਹਰਭਜਨ ਸਿੰਘ, ਪ੍ਰਦੀਪ ਸਿੰਘ, ਸੁਰਿੰਦਰ ਸਿੰਘ, ਬਲਵੀਰ ਸਿੰਘ, ਕਾਮਰੇਟ ਨਾਜਰ ਸਿੰਘ, ਕੁਲਵਿੰਦਰ ਸਿੰਘ, ਜਸਪਾਲ ਸਿੰਘ, ਨਿਰਮਲ ਸਿੰਘ, ਹਰਦੀਪ ਸਿੰਘ, ਬਿੱਕਰ ਸਿੰਘ ਗ੍ਰੰਥੀ, ਬੂਟਾ ਸਿੰਘ, ਸਰਦਾਰਾ ਸਿੰਘ, ਸੋਹਣ ਸਿੰਘ ਖਰੋੜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡਾ. ਸਾਧੂ ਸਿੰਘ ਹਮਦਰਦ ਦੇ ਜਨਮ ਦਿਨ 'ਤੇ 9 ਸ਼ਖ਼ਸੀਅਤਾਂ ਦਾ ਸਨਮਾਨ ਅੱਜ <br/> ਅਗਲੀ ਖ਼ਬਰ ਅੱਜ ਪਹਿਲੀ ਜਨਵਰੀ ਦਾ ਟਰੈਕਟਰ ਮਾਰਚ ਕੀਤਾ ਮੁਲਤਵੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।