28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਚੌਧਰੀ ਸੁਰਿੰਦਰ ਪਾਲ ਭੂੰਬਲਾ ਨੂੰ ਸੈਂਕੜੇ ਇਲਾਕਾ ਵਾਸੀਆਂ ਦੀ ਹਾਜ਼ਰੀ 'ਚ ਦਿੱਤੀ ਅੰਤਿਮ ਵਿਦਾਇਗੀ <br/>

ਅਜੀਤ ਡੈਸਕ 01-01-2026
ਬਲਾਚੌਰ, 31 ਦਸੰਬਰ (ਨਰੇਸ਼ ਧੌਲ)-ਸਰਪੰਚ ਮਨੋਹਰ ਲਾਲ ਭੂੰਬਲਾ, ਚੌਧਰੀ ਰਾਮ ਪਾਲ ਭੂੰਬਲਾ ਐਸ.ਐਚ.ਓ ਥਾਣਾ ਸਿਟੀ ਬਲਾਚੌਰ ਦੇ ਭਰਾ ਅਤੇ ਭਗਤ ਚਰਨਜੀਤ ਭਾਟੀਆ ਐਨ.ਆਰ.ਆਈ ਆਦੋਆਣਾ ਵਾਲਿਆਂ ਦੇ ਭਾਣਜੇ ਸਤਿਕਾਰਯੋਗ ਸ਼ਖਸ਼ੀਅਤ ਚੌਧਰੀ ਸੁਰਿੰਦਰ ਪਾਲ ਭੂੰਬਲਾ (58) ਕੁੱਝ ਸਮਾਂ ਬਿਮਾਰ ਰਹਿਣ ਉਪਰੰਤ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ | ਉਨ੍ਹਾਂ ਦਾ ਸਸਕਾਰ ਜੱਦੀ ਪਿੰਡ ਨੰਨੂਵਾਲ ਚੰਦਿਆਣੀ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਹੀ ਇਲਾਕਾ ਵਾਸੀਆਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜਰੀ ਵਿੱਚ ਕੀਤਾ ਗਿਆ | ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਪ੍ਰਦੀਪ ਕੁਮਾਰ, ਹਰਦੀਪ ਕੁਮਾਰ, ਭਤੀਜੇ ਮਨੀਸ਼ ਕੁਮਾਰ, ਧੀਰਜ ਕੁਮਾਰ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਵਿਖਾਈ ਗਈ | ਵੱਖ-ਵੱਖ ਸਖਸ਼ੀਅਤਾਂ ਸੀਨੀਅਰ ਆਪ ਆਗੂ ਚੌਧਰੀ ਅਸ਼ੋਕ ਕੁਮਾਰ ਕਟਾਰੀਆ, ਅਕਾਲੀ ਆਗੂ ਚੌਧਰੀ ਅਸ਼ੋਕ ਕੁਮਾਰ ਨਾਨੋਵਾਲ ਆਦਿ ਨੇ ਕਿਹਾ ਕਿ ਚੌਧਰੀ ਸੁਰਿੰਦਰ ਪਾਲ ਭੂੰਬਲਾ ਦੇ ਬੇਵਕਤ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਭਗਤ ਚਰਨਜੀਤ ਭਾਟੀਆ ਐਨ.ਆਰ.ਆਈ ਆਦੋਆਣਾ, ਰੋਸ਼ਨ ਲਾਲ ਟੁੰਡੇਵਾਲ, ਪਵਨ ਕੁਮਾਰ ਉਧਨਵਾਲ, ਅਸ਼ੋਕ ਕੁਮਾਰ ਸਾਬਕਾ ਚੇਅਰਮੈਨ, ਅਸ਼ਵਨੀ ਸਰਪੰਚ ਕੋਟ, ਅਸ਼ੋਕ ਕੁਮਾਰ ਕਰੀਮਪੁਰ ਧਿਆਨੀ, ਹੁਸਨ ਲਾਲ ਦੇਦੜ ਟਕਾਰਲਾ, ਰਵਿੰਦਰ ਖਟਾਣਾ ਮਾਲੇਵਾਲ, ਲਾਡੀ ਮੁੱਖੂਪੁਰ, ਗੁਰਦੇਵ ਬਾਗੜੀ ਨੀਲੇਵਾੜਾ, ਅਸ਼ੋਕ ਐਕਸੀਅਨ, ਸੋਹਣ ਲਾਲ ਬੱਗੂਵਾਲ, ਸੁਰਿੰਦਰ ਸਰਪੰਚ ਬੱਗੂਵਾਲ, ਸੋਹਣ ਲਾਲ ਡੀ.ਐਸ.ਪੀ ਟੱਪਰੀਆਂ, ਸੂਬੇਦਾਰ ਧਰਮ ਸਿੰਘ ਨਿੱਘੀ, ਹਰਬੰਸ ਲਾਲ ਕਟਾਰੀਆ, ਡੈਵੀ ਭਾਟੀਆ ਆਦੋਆਣਾ, ਦੀਪਕ ਭਾਟੀਆ, ਬਿੰਦਰ ਭਾਟੀਆ, ਓਮੀ ਥੋਪੀਆ, ਕੇਵਲ ਰਾਮ ਥੋਪੀਆ, ਪਵਨ ਕੁਮਾਰ ਰਾਹੋਂ, ਭਜਨ ਲਾਲ ਭਾਟੀਆ, ਸੱਤ ਪਾਲ ਭੂੰਬਲਾ, ਰਾਮ ਪਾਲ ਭੂੰਬਲਾ, ਮਦਨ ਲਾਲ ਭੂੰਬਲਾ, ਸੁਰਜੀਤ ਭੂੰਬਲਾ ਏ.ਐਸ.ਆਈ, ਪਰਮਾ ਨੰਦ ਭੂੰਬਲਾ, ਪਵਨ ਭੂੰਬਲਾ, ਸਮੁੱਚੇ ਰਿਸ਼ਤੇਦਾਰ ਪਿੰਡ ਵਾਸੀ ਅਤੇ ਇਲਾਕਾ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਟੋਲ ਪਲਾਜ਼ਾ ਬਹਿਰਾਮ ਵਿਖੇ ਦੁੱਧ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਡਾ. ਕੇ. ਕੇ. ਸੂਦ ਐਮ.ਡੀ ਮੈਡੀਕਲ ਸੈਂਟਰ ਬੰਗਾ ਵਿਖੇ ਫ੍ਰੀ ਸ਼ੂਗਰ ਟੈਸਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।