29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪਿੰਡ ਗੱਜਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਚਰਨਜੀਤ ਕੌਰ ਦਾ ਸਨਮਾਨ <br/>

ਅਜੀਤ ਡੈਸਕ 01-01-2026
ਮਾਹਿਲਪੁਰ, 31 ਦਸੰਬਰ (ਰਜਿੰਦਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਚਰਨਜੀਤ ਕੌਰ ਹਵੇਲੀ ਵੱਲੋਂ ਪਿੰਡ ਗੱਜਰ ਨਿਵਾਸੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕਰਨ ਮੌਕੇ ਸਾਦਾ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾ ਸੰਤ ਸਤਨਾਮ ਦਾਸ ਡੇਰਾ ਮਹਿਦੂਦ ਵਿਖੇ ਨਤਮਸਤਕ ਹੋਏ ਉਪਰੰਤ ਚਰਨਜੀਤ ਕੌਰ ਉਨਾਂ ਦੇ ਪਤੀ ਅਰਵਿੰਦਰ ਸਿੰਘ ਨੇ ਲੋਕਾਂ ਵੱਲੋਂ ਦਿੱਤੇ ਇਸ ਮਾਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨਾਂ ਦੇ ਹਮੇਸ਼ਾ ਰਿਣੀ ਰਹਿਣਗੇ ਤੇ ਭਵਿੱਖ ਵਿਚ ਇਲਾਕੇ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡਣਗੇ | ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਰਪੰਚ ਚਰਨਜੀਤ ਕੌਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸ਼ਸ਼ੀ ਬੰਗੜ ਵਾਇਸ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ, ਕੌਂਸਲਰ ਪ੍ਰੋ. ਬਲਦੇਵ ਸਿੰਘ, ਮਨਜੀਤ ਕੌਰ ਸੇਵਾਮੁਕਤ ਸੈਂਟਰ ਹੈੱਡ ਟੀਚਰ, ਮਾ. ਕੁਲਵਿੰਦਰ ਖੰਨੀ, ਠੇਕੇਦਾਰ ਸੁਰਿੰਦਰ ਪਾਲ, ਹੁਸਨ ਲਾਲ ਸਾਬਕਾ ਸਰਪੰਚ, ਸ਼ੰਮੀ ਲਾਲ ਫ਼ੌਜੀ, ਚਮਨ ਲਾਲ ਸ਼ੰਮੀ ਸਰਪੰਚ ਗੱਜਰ, ਕੈਪਟਨ ਸੁੱਚਾ ਸਿੰਘ , ਪਵਨ ਦੇਵ ਬੀਟਨ , ਹਰਮੇਸ਼ ਲਾਲ ਸਾਬਕਾ ਪੰਚ, ਠੇਕੇਦਾਰ ਰਾਮ ਪਾਲ, ਰਾਮ ਸ਼ਾਹ ਅਤੇ ਹੋਰ ਸਮਰਥਕ ਉਨਾਂ ਨਾਲ ਮੌਜੂਦ ਸਨ |

ਪਿਛਲੀ ਖ਼ਬਰ ਚੌਕਸੀ ਵਿਭਾਗ ਵਲੋਂ 15 ਹਜ਼ਾਰ ਰਿਸ਼ਵਤ ਲੈਣ ਦੇ ਦੋਸ਼ 'ਚ ਬਲਾਕ ਅਧਿਕਾਰੀ ਗਿ੍ਫ਼ਤਾਰ ਅਗਲੀ ਖ਼ਬਰ ਨਵਾਂ ਵਰ੍ਹਾ 2026 ਸਮੂਹ ਹਲਕਾ ਵਾਸੀਆਂ ਲਈ ਖ਼ੁਸ਼ੀਆਂ ਤੇ ਖੇੜਿਆਂ ਭਰਿਆ ਹੋਵੇ - ਸੁਸ਼ੀਲ ਪਿੰਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।