31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੀਰ ਲੱਖ ਦਾਤਾ ਕਾਦਰੀ ਦੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ

ਅਜੀਤ ਡੈਸਕ 26-01-2026
ਕਟਾਰੀਆਂ, 25 ਜਨਵਰੀ (ਪ੍ਰੇਮੀ ਸੰਧਵਾਂ) - ਫੱਕਰਾਂ ਦੀ ਜਨਮ ਨਗਰੀ ਵਜੋਂ ਜਾਣੇ ਜਾਂਦੇ ਪਿੰਡ ਕਟਾਰੀਆਂ ਵਿਖੇ ਪੀਰ ਲੱਖ ਦਾਤਾ ਕਾਦਰੀ ਦੇ ਦਰਬਾਰ 'ਤੇ 26 ਤੇ 27 ਜਨਵਰੀ ਨੂੰ ਦਰਬਾਰ ਦੇ ਗੱਦੀ ਨਸ਼ੀਨ ਤੇ ਮਹਾਨ ਤਪੱਸਵੀ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਰਹਿਨੁਮਾਈ ਹੇਠ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ, ਪੀਰ ਬਾਬਾ ਬੂੜ ਸ਼ਾਹ ਚਿਸ਼ਤੀ, ਪੀਰ ਬਾਬਾ ਊਧੋ ਸ਼ਾਹ ਚਿਸ਼ਤੀ, ਸੰਤ ਬਾਬਾ ਗਰੀਬ ਦਾਸ ਆਦਿ ਮਹਾਂਪੁਰਸ਼ਾਂ ਦੇ ਪੂਰਨ ਸਹਿਯੋਗ ਨਾਲ ਸਲਾਨਾ ਸੱ ਭਿਆਚਾਰਕ ਮੇਲਾ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ | ਮੇਲੇ ਦੇ ਦੋਵੇਂ ਦਿਨ ਦੁਰਗਾ ਰੰਗੀਲਾ, ਕਮਲ ਖਾਨ, ਕੌਰ ਭੈਣਾਂ, ਸੱਤੀ ਖੋਖੇਵਾਲੀਆ ਆਦਿ ਕਲਾਕਾਰ ਆਪਣਾ ਨਿਰੋਲ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਤੇ ਮੇਲੇ 'ਚ ਵੱਖ-ਵੱਖ ਦਰਬਾਰਾਂ ਤੋਂ ਫੱਕਰ ਰੂਹਾਂ ਸ਼ਿਰਕਤ ਕਰਨਗੀਆਂ | ਸਾਈਾ ਲਖਵੀਰ ਸ਼ਾਹ ਕਾਦਰੀ ਨੇ ਦੱਸਿਆ ਕਿ ਪੀਰ ਲੱਖਦਾਤਾ ਦੀ ਯਾਦ 'ਚ ਕਰਵਾਏ ਜਾ ਰਹੇ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਕੋਈ ਸੱਜਣ ਮੇਲੇ 'ਚ ਨਸ਼ਾ ਕਰਕੇ ਆਉਣ ਦੀ ਕ੍ਰਿਪਾਲਤਾ ਨਾ ਕਰੇ | ਮੇਲੇ ਦੌਰਾਨ ਬਾਬਾ ਜੀ ਦਾ ਲੰਗਰ ਅਤੁੱਟ ਵਰਤੇਗਾ | ਇਸ ਮੌਕੇ ਬੀਬੀ ਸ਼ਾਤੀ ਚੋਪੜਾ, ਰਾਮ ਸਰੂਪ, ਪ੍ਰਧਾਨ ਰਾਮ ਲਾਲ ਬਬਲੀ, ਗੋਪੀ, ਬੀਬੀ ਸੁਰਿੰਦਰ ਕੌਰ, ਪਰਮਜੀਤ ਪੰਮੀ, ਗੁਰਬਖਸ਼ ਕੌਰ, ਬੂਟਾ ਰਾਮ, ਹਰਮੇਸ਼ ਲਾਲ, ਗਿਆਨ ਸਿੰਘ, ਸੰਤੋਖ ਸਿੰਘ, ਫਕੀਰ ਚੰਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ- ਵਿਧ... ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੰੂ ਸਮਰਪਿਤ ਜੱਸੋਮਜਾਰਾ ਵਿਖੇ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।