16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਹਾਦਸਿਆਂ ਦਾ ਕਾਰਨ ਬਣ ਰਹੀ ਪਲਾਸਟਿਕ ਡੋਰ ਨਾਲ ਉਡਾਏ ਜਾ ਰਹੇ ਪਤੰਗਾਂ ਨੂੰ ਸਰਕਾਰ ਰੋਕੇ -ਜਾਡਲੀ

ਅਜੀਤ ਡੈਸਕ 29-01-2026
ਮਜਾਰੀ/ਸਾਹਿਬਾ, 28 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਹਰ ਸਾਲ ਪ੍ਰਸ਼ਾਸ਼ਨ ਤੇ ਪੁਲਿਸ ਵਲੋਂ ਪਲਾਸਟਿਕ ਦੀ ਡੋਰ ਨੂੰ ਲੈ ਕੇ ਪਾਬੰਦੀ ਲਗਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕੀ ਤੌਰ 'ਤੇ ਇਹ ਦਾਅਵੇ ਖੋਖਲੇ ਹੀ ਸਾਬਤ ਨਜ਼ਰ ਆ ਰਹੇ ਹਨ | ਪਰ ਪਤੰਗ ਉਡਾਣ ਲਈ ਪਲਾਸਟਿਕ ਦੀ ਡੋਰ ਦੀ ਲੋਕਾਂ ਵਲੋਂ ਧੜੱਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਕਾਂਗਰਸੀ ਆਗੂ ਹਰਜੀਤ ਸਿੰਘ ਜਾਡਲੀ ਚੇਅਰਮੈਨ ਕੋਆਪਰੇਟਿਵ ਬੈਂਕ ਨਵਾਂਸ਼ਹਿਰ ਨੇ ਕੀਤਾ | ਉਨ੍ਹਾਂ ਕਿਹਾ ਪਤੰਗ ਉਡਾਉਣ ਸਮੇਂ ਪਲਾਸਟਿਕ ਡੋਰ ਦੀ ਲਪੇਟ 'ਚ ਆਉਣ ਨਾਲ ਸਕੂਟਰ, ਮੋਟਰਸਾਈਕਲ ਸਵਾਰ, ਰਾਹਗੀਰ, ਪਸ਼ੂ ਤੇ ਪੰਛੀ ਗੰਭੀਰ ਜਖ਼ਮੀ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਵਲੋਂ ਗੁਪਤ ਤਰੀਕੇ ਨਾਲ ਇਹ ਡੋਰ ਵੇਚੀ ਜਾ ਰਹੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਵੱਡਾ ਹਾਦਸਾ ਵਾਪਰਿਨ ਤੋਂ ਪਹਿਲਾਂ ਪਲਾਸਟਿਕ ਦੀ ਡੋਰ 'ਤੇ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ |
ਪਿਛਲੀ ਖ਼ਬਰ ਸਰਦਾਰ ਜਰਨੈਲ ਸਿੰਘ ਵਲੋਂ ਵਿਦਿਆਰਥੀਆਂ ਲਈ ਪ੍ਰਸੰਸਾਯੋਗ ਉਪਰਾਲਾ ਅਗਲੀ ਖ਼ਬਰ ਚੌਧਰੀ ਤਰਸੇਮ ਲਾਲ ਬਾਂਠ ਨੀਲੇਵਾੜੇ ਨਮਿਤ ਅੰਤਿਮ ਅਰਦਾਸ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।