ਬੰਗਾ, 12 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਐਮਾਂ ਜੱਟਾਂ ਵਿਖੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 28ਵਾਂ ਸਾਲਾਨਾ ਸਹਾਇਤਾ ਵੰਡ ਸਮਾਗਮ ਕਰਵਾਇਆ ਗਿਆ | ਜਿਸ ਦਾ ਉਦਘਾਟਨ ਸੰਤ ਬਾਬਾ ਗੁਰਬਚਨ ਸਿੰਘ ਪਠਲਾਵਾ ਗੁ: ਨਿਰਮਲ ਬੁੰਗਾ ਤਪ ਅਸਥਾਨ ਸੰਤ ਬਾਬਾ ਘਨੱਯਾ ਸਿੰਘ ਪਠਲਾਵਾ ਅਤੇ ਯੋਗੀ ਦੇਵੀ ਨਾਥ ਐਮਾਂ ਜੱਟਾਂ ਨੇ ਕੀਤਾ | ਗਿ: ਦਲਜਿੰਦਰ ਸਿੰਘ ਝਿੱਕਾ ਵਲੋਂ ਅਰਦਾਸ ਕੀਤੀ ਗਈ | ਸਮਾਗਮ ਦੇ ਆਰੰਭ 'ਚ ਜਥੇ: ਲਖਵੀਰ ਸਿੰਘ ਡਾਂਨਸੀਵਾਲ ਦੇ ਛੋਟੀਆਂ ਬੱਚੀਆਂ ਦੇ ਕਵੀਸ਼ਰੀ ਜਥੇ ਨੇ ਬੁਲੰਦ ਆਵਾਜ਼ 'ਚ ਕਵੀਸ਼ਰੀ ਗਾਈ | ਸਿੱਖ ਵਿਦਵਾਨ ਗਿਆਨੀ ਬਲਕਾਰ ਸਿੰਘ ਦਮਦਮੀ ਟਕਸਾਲ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਉਨ੍ਹਾਂ ਦੁਆਰਾ ਰਚੀ ਗੁਰਬਾਣੀ ਦੇ ਫਲਸਫੇ ਅਤੇ ਸ਼ਹੀਦੀ ਦੇ ਕਾਰਨਾਂ ਨੂੰ ਵਿਸਥਾਰ ਸਹਿਤ ਪ੍ਰਕਾਸ਼ਮਾਨ ਕੀਤਾ | ਸਮਾਗਮ ਦੇ ਪ੍ਰਧਾਨਗੀ ਮੰਡਲ 'ਚ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਮਹਿਲਾ ਸਰਪੰਚ ਕਸ਼ਮੀਰ ਕੌਰ ਐਮਾ ਜੱਟਾਂ, ਯੂਨੀਕ ਹੋਮ ਜਲੰਧਰ ਦੇ ਮੁੱਖ ਸੇਵਾਦਾਰ ਪਦਮ ਸ੍ਰੀ ਮਾਤਾ ਪ੍ਰਕਾਸ਼ ਕੌਰ, ਜਥੇ: ਸਵਰਨਜੀਤ ਸਿੰਘ ਪਠਲਾਵਾ ਮੁਖੀ ਧਾਰਮਿਕ ਵਿੰਗ ਪਠਲਾਵਾ ਸ਼ਾਮਿਲ ਸਨ | ਜਦ ਕਿ ਜਗਤਾਰ ਸਿੰਘ ਸਟੇਟ ਟੈਕਸ ਅਫਸਰ ਹੁਸ਼ਿਆਰਪੁਰ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ | ਆਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਵਲੋਂ ਬੀਬਾ ਕੁਲਵੰਤ ਦੀ ਨਿਰਦੇਸ਼ਨਾਂ 'ਚ ਧਾਰਮਿਕ ਨਾਟਕ 'ਗੁਰੂ ਤੇਗ ਬਹਾਦਰ ਬੋਲਿਆ' ਦੀ ਲਾਮਿਸਾਲ ਪੇਸ਼ਕਾਰੀ ਨੇ ਸਭ ਨੂੰ ਜਿਵੇਂ ਕੀਲ ਹੀ ਲਿਆ | ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਹਿਮ ਸਮਾਜ ਸੇਵੀ ਸ਼ਖ਼ਸੀਅਤਾਂ ਜਿਹਨਾਂ 'ਚ ਮੇਜਰ ਮਨਦੀਪ ਸਿੰਘ ਵੈੱਲਫੇਅਰ ਸੁਸਾਇਟੀ ਨਵਾਂਸ਼ਹਿਰ, ਐਮ. ਜੇ ਲਾਈਫ ਕੇਅਰ ਹਸਪਤਾਲ ਬੰਗਾ ਦੇ ਮੁਖੀ ਡਾ.ਕਸ਼ਮੀਰ ਚੰਦ, ਪੱਤਰਕਾਰ ਤੇ ਲੇਖਕ ਐਸ.ਅਸ਼ੋਕ ਭੌਰਾ ਯੂ.ਐਸ.ਏ, ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਟਰੱਸਟ ਢਾਹਾਂ ਕਲੇਰਾਂ, ਡਾ ਧਰਮਜੀਤ ਸਿੰਘ ਸੇਵਾ ਮੁਕਤ ਵਾਈਸ ਚਾਂਸਲਰ ਤੋਂ ਇਲਾਵਾ ਪੰਜਾਬ ਦੀਆਂ ਨਾਮੀ ਸਮਾਜ ਸੇਵੀ ਸੰਸਥਾਵਾਂ ਵਿੱਚ ਮਾਤਾ ਅਮਰ ਕੌਰ, ਚਰਨ ਕੌਰ ਵੈਲਫੇਅਰ ਸੁਸਾਇਟੀ ਭੁੰਗਰਨੀ, ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਮੁੱਖ ਬੁਲਾਰੇ ਇੰਟਰਨੈਸ਼ਨਲ ਪੰਥਕ ਦਲ ਅਤੇ ਮੈਂਬਰ ਸ਼੍ਰੋਮਣੀ ਕਮੇਟੀ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਅਤੇ ਬੀ.ਡੀ.ਸੀ ਨਵਾਂਸ਼ਹਿਰ, ਅਮਰੀਕ ਸਿੰਘ ਸੇਵਾਦਾਰ ਨਿਸ਼ਕਾਮ ਟਿਫਨ ਸੇਵਾ ਸੁਸਾਇਟੀ ਗੁਰੂ ਕੀ ਰਸੋਈ ਨਵਾਂਸ਼ਹਿਰ, ਗਰੀਨ ਵਿਲੇਜ ਸੁਸਾਇਟੀ ਬੀਣੇਵਾਲ, ਹਰਸੇਵਾ ਮੈਡੀਕਲ ਟਰੱਸਟ ਯੂ.ਕੇ ਮੋਰਾਂਵਾਲੀ, ਉਪਕਾਰ ਐਜ਼ੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ, ਸੇਵਾ ਸੁਸਾਇਟੀ ਬੰਗਾ, ਸੋਸ਼ਲ ਵੈਲਫੇਅਰ ਸੁਸਾਇਟੀ ਬੰਗਾ, ਲੈਕ: ਰਜਿੰਦਰ ਕੁਮਾਰ ਸ਼ਰਮਾ, ਜਤਿੰਦਰ ਸਿੰਘ ਲਾਡੀ, ਸਭ ਦਾ ਭਲਾ ਚੈਰੀਟੇਬਲ ਹਸਪਤਾਲ ਸ਼ਿਕਾਰ ਮਾਛੀਆਂ ਡੇਰਾ ਬਾਬਾ ਨਾਨਕ, ਡਾ.ਪਰਮਿੰਦਰ ਸਿੰਘ ਪਿ੍ੰਸੀਪਲ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ, ਉੱਘੇ ਸਮਾਜ ਸੇਵੀ ਬਲਬੀਰ ਸਿੰਘ ਝਿੱਕਾ, ਸਮਾਜ ਭਲਾਈ ਸਵੈ ਸੇਵੀ ਸੰਸਥਾ ਸੁੱਜੋਂ, ਡਾ. ਤਰਸੇਮ ਸਿੰਘ ਭਿੰਡਰ ਪਿ੍ੰਸੀਪਲ ਸਿੱਖ ਨੈਸ਼ਨਲ ਕਾਲਜ ਬੰਗਾ, ਸ੍ਰੀਮਤੀ ਰਵਿੰਦਰ ਕੌਰ ਕੈਨੇਡਾ ਅਤੇ ਸ. ਸੁਰਿੰਦਰ ਸਿੰਘ ਯੂ.ਕੇ ਐਮਾਂ ਜੱਟਾਂ ਆਦਿ ਨੂੰ ਸਨਮਾਨਿਆ ਗਿਆ | ਇਸ ਮੌਕੇ ਪੰਜ ਵੀਲ੍ਹ ਚੇਅਰਾਂ, ਤਿੰਨ ਟਰਾਈ ਸਾਈਕਲ ਲੋੜਵੰਦ ਅਪਾਹਜਾਂ ਨੂੰ ਅਤੇ ਲੜਕੀਆਂ, ਵਿਧਵਾ ਔਰਤਾਂ ਨੂੰ 125 ਸਿਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ | ਸੰਸਥਾ ਵਲੋਂ ਪਿੰਡ ਐਮਾਂ ਜੱਟਾਂ ਦੀ ਮਹਿਲਾ ਸਰਪੰਚ ਕਸ਼ਮੀਰ ਕੌਰ ਅਤੇ ਸਮੂਹ ਗ੍ਰਾਮ ਪੰਚਾਇਤ ਦਾ ਵੀ ਦਿੱਤੇ ਸਹਿਯੋਗ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਦੀ ਸਮੁੱਚੀ ਮੇਜ਼ਬਾਨੀ ਲਈ ਸੰਸਥਾ ਦੇ ਸੀਨੀਅਰ ਅਹੁਦੇਦਾਰ ਸਤੀਸ਼ ਕੁਮਾਰ ਐਮਾਂ ਜੱਟਾਂ ਅਤੇ ਉਨ੍ਹਾਂ ਦੀ ਧਰਮ ਪਤਨੀ ਕਮਲਜੀਤ ਕੌਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸੁਰਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਬਲਵੀਰ ਸਿੰਘ ਨੰਬਰਦਾਰ, ਮਨਜੀਤ ਸਿੰਘ ਸਾਬਕਾ ਸਰਪੰਚ ਐਮਾਂ ਜੱਟਾਂ, ਪਰਮਜੀਤ ਸਿੰਘ ਸੂਰਾਪੁਰ, ਡਾ: ਪਰਮਿੰਦਰ ਸਿੰਘ ਵਾਰੀਆ, ਡਾ. ਵਰਿੰਦਰ ਕੌਰ ਵਾਰੀਆ, ਪਰਵਿੰਦਰ ਰਾਣਾ ਪੋਸੀ, ਸੰਦੀਪ ਗੌੜ ਪੋਸੀ, ਪ੍ਰੋ. ਚਰਨਜੀਤ ਕੁਮਾਰ ਪੋਸੀ, ਦਿਲਾਵਰ ਸਿੰਘ ਮੌਜੂਦਾ ਸਰਪੰਚ ਪਠਲਾਵਾ, ਕੁਲਦੀਪ ਸਿੰਘ ਪੀਜ਼ਾ ਹੌਟ, ਹਰਪਾਲ ਸਿੰਘ ਸਾਬਕਾ ਪਠਲਾਵਾ, ਗਿ: ਅਵਤਾਰ ਸਿੰਘ ਪਠਲਾਵਾ ਸਾਬਕਾ ਸਰਪੰਚ, ਸੰਤੋਖ ਸਿੰਘ ਸਾਬਕਾ ਪ੍ਰਧਾਨ ਸਪੋਰਟਸ ਕਲੱਬ ਪਠਲਾਵਾ, ਡਾ: ਅਮਰੀਕ ਸਿੰਘ ਸੋਢੀ ਸਾਬਕਾ ਕਾਰਜਕਾਰੀ ਸਰਪੰਚ ਲਧਾਣਾ ਉੱਚਾ, ਡਾ: ਸੰਜੀਵ ਕੁਮਾਰ ਐਮਾਂ ਜੱਟਾਂ, ਅਮਰਜੀਤ ਸਿੰਘ ਸੂਰਾਪੁਰ, ਆਤਮਾ ਸਿੰਘ ਸੂਰਾਪੁਰ, ਕੈਪਟਨ ਜੋਗਾ ਸਿੰਘ, ਮਾ. ਰਮੇਸ਼ ਕੁਮਾਰ ਪਠਲਾਵਾ, ਡਾ: ਕੁਲਦੀਪ ਰਾਜ ਬੰਗਾ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ, ਦਿਲਬਾਗ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਜਤਿੰਦਰਪਾਲ ਸਿੰਘ ਸੂਰਾਪੁਰ, ਪਿ੍ੰ. ਜਸਪਾਲ ਸਿੰਘ ਗਿੱਦਾ, ਸੇਵਾ ਸਿੰਘ ਪਠਲਾਵਾ, ਸ੍ਰੀਮਤੀ ਕੁਲਵਿੰਦਰ ਕੌਰ ਵਾਰੀਆ ਚੇਅਰਪਰਸਨ ਇਸਤਰੀ ਵਿੰਗ, ਰਮਨਜੀਤ ਕੌਰ ਆਦਿ ਹਾਜ਼ਰ ਸਨ | ਸਟੇਜ ਸੰਚਾਲਨਾ ਲੈਕ: ਤਰਸੇਮ ਪਠਲਾਵਾ, ਮਾ: ਤਰਲੋਚਨ ਸਿੰਘ ਪਠਲਾਵਾ ਤੇ ਸੰਦੀਪ ਪੋਸੀ ਵਲੋਂ ਬਾਖੂਬੀ ਨਿਭਾਈ ਗਈ |