24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਸਮਾਜ ਸੇਵੀ ਨੌਜਵਾਨਾਂ ਵਲੋਂ ਘਮੌਰ ਬਾਈਪਾਸ ਦਾ ਕੀਤਾ ਗਿਆ ਸੁੰਦਰੀਕਰਨ

ਅਜੀਤ ਡੈਸਕ 13-02-2026
ਬਲਾਚੌਰ, 12 ਫਰਵਰੀ (ਨਰੇਸ਼ ਧੌਲ) - ਸਮਾਜ ਸੇਵੀ ਮਨਦੀਪ ਸਿੰਘ ਕੌਲਗੜ੍ਹ ਅਤੇ ਉਨ੍ਹਾਂ ਦੇ ਸਾਥੀ ਨੌਜਵਾਨਾਂ ਵੱਲੋਂ ਡੀ. .ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਅਗਵਾਈ ਹੇਠ ਘਮੌਰ ਬਾਈਪਾਸ ਦਾ ਸੁੰਦਰੀਕਰਨ ਕੀਤਾ ਗਿਆ | ਨੌਜਵਾਨਾਂ ਵੱਲੋਂ ਰੰਗ ਲਾਈਟਾਂ ਅਤੇ ਬੂਟੇ ਲਗਾ ਕੇ ਘਮੌਰ ਬਾਈਪਾਸ ਚੌਕ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਗਈ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਨੇ ਸਮਾਜ ਸੇਵੀ ਨੌਜਵਾਨਾਂ ਵੱਲੋਂ ਕੀਤੇ ਗਏ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਇਸ ਕਾਰਜ ਨਾਲ ਜਿੱਥੇ ਬਾਈਪਾਸ ਦੇ ਚੌਂਕ ਦੀ ਸੁੰਦਰਤਾ ਨੂੰ ਚਾਰ ਚੰਨ ਲੱਗੇ ਹਨ ਉੱਥੇ ਆਵਾਜਾਈ ਦੌਰਾਨ ਵਾਹਨ ਚਾਲਕਾਂ ਨੂੰ ਇਸ ਦਾ ਭਰਪੂਰ ਲਾਭ ਪ੍ਰਾਪਤ ਹੋਵੇਗਾ | ਉਨ੍ਹਾਂ ਇਲਾਕੇ ਦੇ ਸਮੁੱਚੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ ਪਾਸ ਅਜਿਹੇ ਉਪਰਾਲੇ ਕਰਨ ਨੂੰ ਤਰਜੀਹ ਦੇਣ | ਇਸ ਮੌਕੇ ਡਾਕਟਰ ਅਨੁਪਮ ਤਿਆਗੀ, ਸੁਸ਼ੀਲ ਕੁਮਾਰ, ਪਰਸੋਤਮ ਲਾਲ, ਪਰਮਜੀਤ ਰਾਮ, ਹੈਪੀ ਬ੍ਰਦਰ ਟਾਈਪਿੰਗ ਬਲਾਚੌਰ, ਰਣਜੋਧ ਸਿੰਘ, ਲਖਵੀਰ ਕੁਮਾਰ, ਪ੍ਰਦੀਪ ਕੁਮਾਰ, ਪਾਖਰ, ਮਿੰਦਰ ਬੰਗਾ ਬੇਟ, ਬਿੰਦੂ ਖਰੌੜੀਆ, ਹਰਜੀਤ ਸਿੰਘ, ਬਿੰਨੀ, ਗੁਰਵਿੰਦਰ ਸਿੰਘ, ਅਰਜਨ ਨਰਸਰੀ, ਦਲਜੀਤ ਕੁਮਾਰ, ਮਿੰਟੂ ਭਾਜੀ ਅਤੇ ਹੋਰ ਵੱਖ ਵੱਖ ਸਖਸ਼ੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਜੁਝਾਰੂ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਨੇ ਦਿੱਤਾ ਪ੍ਰੋਗਰਾਮ ਅਫ਼ਸਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਅਗਲੀ ਖ਼ਬਰ ਕੇ. ਵੀ. ਕੇ.ਲੰਗੜੋਆ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ 'ਵਿਸ਼ਵ ਦਾਲਾਂ ਦਿਵਸ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।