16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਕੇ. ਸੀ. ਹੋਟਲ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੇ ਰੈੱਡ ਕਲਰ ਵੈੱਲਵੇਟ ਕੇਕ ਬਣਾਉਣਾ ਸਿੱਖਿਆ

ਅਜੀਤ ਡੈਸਕ 14-02-2026
ਨਵਾਂਸ਼ਹਿਰ, 13 ਫਰਵਰੀ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ 'ਤੇ ਸਥਿਤ ਕੇ. ਸੀ ਹੋਟਲ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੂੰ ਕਾਲਜ ਪਿ੍ੰਸੀਪਲ ਡਾ. ਬਲਜੀਤ ਕੌਰ ਦੀ ਦੇਖ ਰੇਖ 'ਚ ਵੈਲੇਨਟਾਈਨ ਵੀਕ ਦੇ ਤਹਿਤ ਬੇਕਰੀ 'ਚ ਰੈੱਡ ਕਲਰ ਵੈੱਲਵੇਟ ਕੇਕ ਬਣਾਉਣਾ ਸਿਖਾਇਆ ਗਿਆ | ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵੈਲੇਨਟਾਈਨ ਡੇ ਇੱਕ ਪੱਛਮੀ ਦੇਸ਼ਾਂ ਦਾ ਤਿਓਹਾਰ ਹੈ | ਇਹ ਦਿਨ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਦੇਸ਼ਾਂ 'ਚ ਵੀ ਨੌਜਵਾਨਾਂ ਵਲੋਂ ਭਾਵਨਾਵਾਂ ਨਾਲ ਮਨਾਇਆ ਜਾਂਦਾ ਹੈ | ਇਸ ਦਿਨ ਰੈੱਡ ਕਲਰ ਵੈੱਲਵੇਟ ਕੇਕ ਦਾ ਵੀ ਵਿਸ਼ੇਸ਼ ਮਹੱਤਵ ਹੈ | ਇਹ ਇੱਕ ਅਮਰੀਕੀ ਡਿਜ਼ਰਟ ਹੈ | ਇਹ ਕੇਕ ਸਿਰਫ਼ ਇੱਕ ਸੁਆਦ ਨਹੀਂ, ਸਗੋਂ ਇੱਕ ਭਾਵਨਾ ਹੈ | ਲਾਲ ਪਿਆਰ ਅਤੇ ਲਗਜ਼ਰੀ ਲਾਇਫ ਦਾ ਪ੍ਰਤੀਕ ਹੈ, ਇਸਨੂੰ ਰੋਮਾਂਟਿਕ ਮੌਕਿਆਂ ਅਤੇ ਵੱਡੇ ਖਾਸ ਮੌਕਿਆ ਲਈ ਇੱਕ ਪਸੰਦੀਦਾ ਵਿਕਲਪ ਬਣਾਉਂਦਾ ਹੈ | ਪਿ੍ੰਸੀਪਲ ਡਾ.ਬਲਜੀਤ ਕੌਰ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਹਰ ਮੌਕੇ ਲਈ ਕੁੱਝ ਨਾ ਕੁਝ ਬਣਾਉਣਾ ਸਿਖਾਇਆ ਜਾਂਦਾ ਹੈ | ਵੈਲੇਨਟਾਈਨ ਡੇਅ ਲਈ ਇਹ ਕੇਕ ਬਣਾਉਣਾ ਸਿੱਖ ਕੇ, ਉਹ ਨਾ ਸਿਰਫ਼ ਦੇਸ਼ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਨੌਕਰੀਆਂ ਕਰ ਅਤੇ ਰੋਜਗਾਰ ਕਮਾ ਸਕਦੇ ਹਨ | ਇਸ ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਫਾਇਦਾ ਹੋਵੇਗਾ | ਮੌਕੇ 'ਤੇ ਸਹਾਇਕ ਪ੍ਰੋਫੈਸਰ ਭਵਿਆ ਅਤੇ ਸਾਹਿਲ, ਵਿਪਨ ਕੁਮਾਰ ਮੌਜੂਦ ਰਹੇ |
ਪਿਛਲੀ ਖ਼ਬਰ ਮਾਸ ਮੀਡੀਆ ਵਿੰਗ ਵਲੋਂ ਰੇਲਵੇ ਰੋਡ ਨਵਾਂਸ਼ਹਿਰ ਵਿਖੇ ਸਿਹਤ ਪ੍ਰੋਗਰਾਮਾਂ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਪੈਨਸ਼ਨਰ ਜਥੇਬੰਦੀਆਂ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।