16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਡੀ. ਏ. ਐਨ. ਕਾਲਜ ਵਿਖੇ ਮਹਾਂਰਿਸ਼ੀ ਦਿਆਨੰਦ ਸਰਸਵਤੀ ਦੇ ਜਨਮ ਦਿਵਸ ਮੌਕੇ ਹਵਨ ਯੱਗ ਕਰਵਾਇਆ

ਅਜੀਤ ਡੈਸਕ 14-02-2026
ਨਵਾਂਸ਼ਹਿਰ, 13 ਫਰਵਰੀ (ਹਰਮਿੰਦਰ ਸਿੰਘ ਪਿੰਟੂ)-ਡੀ. ਏ. ਐਨ ਕਾਲਜ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਮਹਾਂਰਿਸ਼ੀ ਦਿਆਨੰਦ ਸਰਸਵਤੀ ਦੇ ਜਨਮ ਦਿਨ ਮੌਕੇ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਆਰੀਆ ਸਮਾਜ ਦੇ ਅਹੁਦੇਦਾਰ ਅਤੇ ਕਾਲਜ ਦੇ ਪਿ੍ੰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੇ ਇਸ ਹਵਨ ਯੱਗ 'ਚ ਵੱਧ ਚੜ੍ਹ ਕੇ ਭਾਗ ਲਿਆ ਅਤੇ ਅਹੂਤੀਆਂ ਹਵਨ ਯੱਗ ਵਿੱਚ ਪਾਈਆਂ | ਇਸ ਮੌਕੇ ਆਰੀਆ ਸਮਾਜ ਦੇ ਕਾਰਜਕਾਰੀ ਮੁਖੀ ਵਿਨੋਦ ਭਾਰਦਵਾਜ ਨੇ ਮਹਾਰਿਸ਼ੀ ਦਿਆਨੰਦ ਸਰਸਵਤੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਦੱਸਿਆ ਕਿ ਸਰਸਵਤੀ ਦੁਆਰਾ ਜਗਾਏ ਗਏ ਵੈਦਿਕ ਦੀਪਕ ਦੀ ਰੌਸ਼ਨੀ ਨੇ ਸਮਾਜਿਕ ਅਤੇ ਰਾਜਨੀਤਿਕ ਖੇਤਰਾਂ ਦੇ ਨਾਂ ਨਾਲ ਆਜ਼ਾਦੀ ਸੰਗਰਾਮ 'ਚ ਪ੍ਰੇਰਨਾ ਦੇ ਮਹੱਤਵਪੂਰਨ ਸਰੋਤ ਵਜੋਂ ਕੰਮ ਕੀਤਾ | ਇਸ ਮੌਕੇ ਜੀਆ ਲਾਲ, ਵਰਿੰਦਰ ਸਰੀਨ, ਸੁਸ਼ੀਲ ਪੁਰੀ, ਐਸ.ਕੇ ਬਰੂਟਾ, ਡਾਕਟਰ ਬੀ.ਕੇ ਅਰੋੜਾ, ਮਨੋਜ ਕੰਡਾ, ਅਮਰ ਸਿੰਘ ਤੋਂ ਇਲਾਵਾ ਸਕੂਲ ਸਟਾਫ਼ ਕਰੁਣਾ ਉਬਰਾਏ, ਅਚਲਾ ਭੱਲਾ, ਡਾਕਟਰ ਮੀਨਾਕਸ਼ੀ ਸ਼ਰਮਾ, ਆਰਤੀ ਕਾਲੀਆ, ਤਰਨਪ੍ਰੀਤ ਵਾਲੀਆ, ਡਾਕਟਰ ਪੁਨੀਤ ਅਨੇਜਾ, ਵਿਨੇ ਸੋਫਤ, ਡਾਕਟਰ ਮੀਨਾਕਸ਼ੀ ਗਰੋਵਰ, ਡਾਕਟਰ ਕਵਿਤਾ, ਸੰਜੇ ਚਾਂਦਵਾਨੀ, ਜਸਵਿੰਦਰ ਸਿੰਘ, ਸਿਮੀ, ਦੀਪਕ ਰਾਏ, ਕਿ੍ਸ਼ਨ ਪ੍ਰਕਾਸ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 50 ਗ੍ਰਾਮ ਹੈਰੋਇਨ ਸਮੇਤ ਕਥਿਤ ਦੋਸ਼ੀ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਮਾਸ ਮੀਡੀਆ ਵਿੰਗ ਵਲੋਂ ਰੇਲਵੇ ਰੋਡ ਨਵਾਂਸ਼ਹਿਰ ਵਿਖੇ ਸਿਹਤ ਪ੍ਰੋਗਰਾਮਾਂ ਸੰਬੰਧੀ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।