ਬਲਾਚੌਰ, 13 ਫਰਵਰੀ (ਨਰੇਸ਼ ਧੌਲ)-ਵਿਸ਼ਵਕਰਮਾ ਚੈਰੀਟੇਬਲ ਸਭਾ ਮੰਦਰ ਕਮੇਟੀ ਭੱਦੀ ਵੱਲੋਂ 61ਵਾਂ ਵਿਸ਼ਵਕਰਮਾ ਵਾਰਸ਼ਿਕ ਮਹਾਂ ਉਤਸਵ ਸਮੂਹ ਸੰਗਤਾਂ ਦੇ ਸਹਿਯੋਗ ਨਾਲ 15 ਫਰਵਰੀ ਦਿਨ ਐਤਵਾਰ ਨੂੰ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ | ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਮਾਗਮ ਦੌਰਾਨ ਪ੍ਰਧਾਨਗੀ ਸਰਦਾਰ ਹਰਵਿੰਦਰ ਸਿੰਘ ਸਪੁੱਤਰ ਸਰਦਾਰ ਸੇਵਾ ਸਿੰਘ ਮੰਡੀ ਹਿਮਾਚਲ ਪ੍ਰਦੇਸ਼ ਹਾਲ ਪਿੰਡ ਤਪਾਲ ਮਜਾਰਾ ਮਲਕਪੁਰ ਰੋਪੜ ਵਾਲੇ, ਝੰਡੇ ਦੀ ਰਸਮ ਗੁਰਵਿੰਦਰ ਸਿੰਘ ਸਪੁੱਤਰ ਸ਼ਸ਼ੀ ਪਾਲ ਠੇਕੇਦਾਰ ਵਾਸੀ ਭੱਦੀ ਵਾਲੇ, ਸਟੇਜ ਦਾ ਉਦਘਾਟਨ ਪਵਨ ਕੁਮਾਰ ਠੇਕੇਦਾਰ ਪੁੱਤਰ ਗੁਲਜਾਰਾ ਰਾਮ ਸੋਲਨ ਹਿਮਾਚਲ ਪ੍ਰਦੇਸ਼ ਵਾਲੇ ਕਰਨਗੇ | ਇਸ ਤੋਂ ਇਲਾਵਾ ਹਵਨ ਸਵੇਰੇ 7 ਵਜੇ, ਝੰਡੇ ਦੀ ਰਸਮ 9 ਵਜੇ ਅਤੇ ਧਾਰਮਿਕ ਸਟੇਜ 10 ਵਜੇ ਸ਼ੁਰੂ ਕੀਤਾ ਜਾਵੇਗਾ | ਜਿਸ ਦੌਰਾਨ ਸ਼ਮਸ਼ੇਰ ਕਟਵਾਰਾ ਐਂਡ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ |