ਪੋਜੇਵਾਲ ਸਰਾਂ, 13 ਫਰਵਰੀ (ਨਵਾਂਗਰਾਈਾ)-ਆਦਰਸ਼ ਸਕੂਲ ਨਵਾਂਗਰਾਂ ਵਿਖੇ ਗਿਆਰ੍ਹਵੀਂ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ | ਇਸ ਮੌਕੇ 11ਵੀਂ ਅਤੇ 12ਵੀਂ ਦੇ ਸਾਰੇ ਹੀ ਵਿਦਿਆਰਥੀ ਤੇ ਸਟਾਫ਼ ਹਾਜ਼ਰ ਸੀ | ਇਸ ਮੌਕੇ 11ਵੀਂ ਦੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਪਵਨ ਕੁਮਾਰ ਸ਼ਰਮਾ ਵਲੋਂ ਵਿਦਿਆਰਥੀਆਂ ਨੂੰ ਅਗਲੇ ਸਫਰ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਮਿਸਟਰ ਅਤੇ ਮਿਸ ਵਿਦਾਇਗੀ ਵਿਗਿਆਨ-ਮਾਨਵ, ਮਾਨਯ, ਮਿਸਟਰ ਅਤੇ ਮਿਸ ਵਿਦਾਇਗੀ ਕਾਮਰਸ - ਕਰਮਵੀਰ ਸਿੰਘ, ਟਵਿੰਕਲ ਰਾਣੀ, ਮਿਸਟਰ ਅਤੇ ਮਿਸ ਵਿਦਾਇਗੀ ਆਰਟਸ - ਹਰਪ੍ਰੀਤ ਹੈਰੀ, ਤਾਨੀਆ ਰਾਣੀ ਚੁਣੇ ਗਏ | ਐਂਕਰ ਦੀ ਭੂਮਿਕਾ ਨਵਨੀਤ ਕੌਰ, ਜਪਜੀ ਕੌਰ ਨੇ ਨਿਭਾਈ | ਇਸ ਮੌਕੇ 11ਵੀਂ ਦੇ ਇੰਚਾਰਜ ਦੀਪਕ ਕੁਮਾਰ, ਅੰਜਨਾ ਮੀਲੂ, ਸੁਰਿੰਦਰ ਕੁਮਾਰ 12ਵੀਂ ਦੇ ਇੰਚਾਰਜ ਵਿਨੀਤ ਕੁਮਾਰ, ਸ਼ਮਸ਼ੇਰ ਸਿੰਘ, ਪਿ੍ਆ ਦੇਵੀ ਨੇ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸੱਭਿਆਚਾਰਕ ਪੋ੍ਰਗਰਾਮ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ | 13 ਨਵਾਂਸ਼ਹਿਰ 12