16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੱਲੀ ਝਿੱਕੀ ਵਿਖੇ 25ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 14-02-2026
ਬੰਗਾ, 13 ਫਰਵਰੀ (ਕੁਲਦੀਪ ਸਿੰਘ ਪਾਬਲਾ)-ਡਾਕਟਰ. ਬੀ.ਆਰ ਅੰਬੇਡਕਰ ਕਮਿਊਨਿਟੀ ਹਾਲ ਪਿੰਡ ਪੱਲੀ-ਝਿੱਕੀ ਵਿਖੇ ਬਲਵੀਰ ਸਿੰਘ ਯੂ.ਐਸ.ਏ ਵਲੋਂ ਆਪਣੇ ਦਾਦਾ ਬਿੰਦਰਾ ਸਿੰਘ ਅਕਾਲੀ ਫ੍ਰੀਡਮ ਫਾਈਟਰ ਅਤੇ ਗੋਬਿੰਦ ਰਾਮ ਦੀ ਯਾਦ ਨੂੰ ਸਮਰਪਿਤ 25ਵਾਂ ਸਾਲਾਨਾ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਇਹ ਕੈਂਪ ਸਮਾਜ ਸੇਵੀ ਬਲਵੀਰ ਸਿੰਘ ਯੂ.ਐਸ.ਏ ਅਤੇ ਸਤਵਿੰਦਰ ਸਿੰਘ ਯੂ.ਐਸ.ਏ, ਗੁਰਚਰਨ ਸਿੰਘ ਯੂ.ਐਸ.ਏ, ਗੁਰਦੀਪ ਸਿੰਘ ਯੂ.ਐਸ.ਏ, ਬਿੱਟੂ ਸਿੰਘ ਯੂ.ਐਸ.ਏ ਦੇ ਸਹਿਯੋਗ ਨਾਲ ਲਗਾਇਆ | ਇਸ ਕੈਂਪ ਵਿੱਚ ਅੱਖਾਂ ਦੇ ਮਸ਼ਹੂਰ ਡਾਕਟਰ ਐਸ.ਪੀ ਅੱਖਾਂ ਦਾ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਰੋਡ ਗੜ੍ਹਸ਼ੰਕਰ ਵਾਲਿਆਂ ਦੀ ਟੀਮ ਵਲੋਂ ਕੈਂਪ ਵਿੱਚ ਪਹੁੰਚੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਇਸ ਕੈਂਪ ਵਿੱਚ 150 ਦੇ ਕਰੀਬ ਮਰੀਜ਼ਾਂ ਨੇ ਅੱਖਾਂ ਦੀ ਜਾਂਚ ਕਰਵਾਈ ਜਿਸ ਵਿੱਚ ਲੋੜਵੰਦ 22 ਮਰੀਜ਼ਾਂ ਦੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਡਾਕਟਰ ਐਸ.ਪੀ ਹਸਪਤਾਲ ਵਿਖੇ ਲੈਂਜ਼ ਪਾਏ ਗਏ ਅਤੇ 26 ਮਰੀਜ਼ਾਂ ਦੀਆਂ ਅੱਖਾਂ ਦੀ ਸਫਾਈ ਕੀਤੀ ਗਈ ਅਤੇ ਬਾਕੀ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਵੰਡੀਆਂ ਗਈਆਂ | ਇਹ ਕੈਂਪ ਸਮਾਜ ਸੇਵੀ ਬਲਵੀਰ ਸਿੰਘ ਯੂ.ਐਸ.ਏ ਵੱਲੋਂ ਲਗਾਇਆ ਜਾਂਦਾ ਹੈ ਅਤੇ ਹੋਰ ਵੱਖ-ਵੱਖ ਪਿੰਡਾਂ ਵਿੱਚ ਵੀ ਅੱਖਾਂ ਦੇ ਕੈਂਪਾਂ ਦੀ ਸੇਵਾ ਕਰ ਰਹੇ ਹਨ | ਬਲਬੀਰ ਸਿੰਘ ਪਿੰਡ ਦੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ | ਉਹਨਾਂ ਕਿਹਾ ਕਿ ਇਹ ਕੈਂਪ ਸ: ਕੁਲਵਿੰਦਰ ਸਿੰਘ ਜਥੇਦਾਰ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਮੌਕੇ ਸ: ਬਲਵੀਰ ਸਿੰਘ ਯੂ.ਐਸ.ਏ, ਕੁਲਵਿੰਦਰ ਸਿੰਘ ਜਥੇਦਾਰ, ਭਗੀਰਥ ਲਾਲ ਸਾਹਿਲ ਸਟੂਡੀਓ ਪੱਲੀ ਝਿੱਕੀ ਵਾਲੇ, ਮਨਦੀਪ ਸਿੰਘ ਯੂ.ਐਸ.ਏ, ਮਾਸਟਰ ਰਾਮ ਕਿ੍ਸ਼ਨ ਪੱਲੀ-ਝਿੱਕੀ, ਮਾਸਟਰ ਹਰਜੀਤ ਸਿੰਘ, ਮਾਸਟਰ ਸਤਵੀਰ ਸਿੰਘ, ਮਾਸਟਰ ਬਲਵਿੰਦਰ ਕੁਮਾਰ, ਪਰਮਜੀਤ ਸਿੰਘ ਖਾਲਸਾ, ਰਾਮ ਸਿੰਘ ਗ੍ਰੰਥੀ ਸਿੰਘ, ਬਾਬਾ ਚੈਂਚਲ ਰਾਮ, ਅਮਰੀਕ ਸਿੰਘ ਬਿੱਟੂ, ਜਸਪਾਲ ਸਿੰਘ ਪਨੇਸਰ ਅਤੇ ਸਮੂਹ ਸਟਾਫ ਹਾਜ਼ਰ ਸਨ |
ਪਿਛਲੀ ਖ਼ਬਰ ਸਵ: ਕਰਮ ਸਿੰਘ ਪ੍ਰਧਾਨ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਪ੍ਰੋਜੈਕਟ ਜੀਵਨ ਜੋਤ 2.0 ਤਹਿਤ ਬਾਲ ਭਿਖਿਆ 'ਚ ਲੱਗੇ ਹੋਏ ਕੁੱਲ 15 ਬੱਚਿਆਂ ਨੂੰ ਬਾਲ ਭਿਖਿਆ ਤੋਂ ਹਟਾ ਕੇ ਸਿੱਖਿਆ ਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।