ਰਾਹੋਂ, 13 ਫਰਵਰੀ (ਉਂਕਾਰ ਸਿੰਘ ਰਠੌਰ, ਸੰਦੀਪ ਮਝੂਰ)-ਕਸਬਾ ਰਾਹੋਂ ਵਿਖੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਵਿਧਾਇਕ ਡਾ. ਨਛੱਤਰ ਪਾਲ ਦੇ ਛੋਟੇ ਭਰਾ ਸੁਖਵਿੰਦਰ ਕੁਮਾਰ ਸੁੱਖੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਪਾਏ ਗਏ | ਉਪਰੰਤ ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਮੌਕੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਬਸਪਾ ਪੰਜਾਬ ਦੇ ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਪਾਲ, ਇੰਚਾਰਜ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਪਰਤਾਪ ਸਿੰਘ ਕੇਂਦਰੀ ਕੋਆਰਡੀਨੇਟਰ ਪੰਜਾਬ, ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਠੇਕੇਦਾਰ ਅਜੀਤ ਸਿੰਘ ਭੈਣੀ ਪੰਜਾਬ ਇੰਚਾਰਜ, ਕੁਲਦੀਪ ਸਿੰਘ ਸਰਦੂਲਗੜ੍ਹ, ਪੰਜਾਬ ਇੰਚਾਰਜ ਚੌਧਰੀ ਗੁਰਨਾਮ ਸਿੰਘ, ਪੰਜਾਬ ਇੰਚਾਰਜ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ, ਰਛਪਾਲ ਰਾਜੂ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਡਾਕਟਰ ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ, ਅਮਰ ਦੜੋਚ, ਸ਼੍ਰੋਮਣੀ ਕਮੇਟੀ ਮੈਂਬਰ ਜਥੇ ਮਹਿੰਦਰ ਸਿੰਘ ਹੁਸੈਨਪੁਰ, ਪੰਜਾਬ ਬਸਪਾ ਦੇ ਇੰਚਾਰਜ ਪ੍ਰਤਾਪ ਸਿੰਘ, ਲਲਿਤ ਮੋਹਨ ਪਾਠਕ ਹਲਕਾ ਇੰਚਾਰਜ 'ਆਪ' ਹੇਮੰਤ ਰਣਦੇਵ ਬੌਬੀ, ਪ੍ਰਵੀਨ ਬੰਗਾ, ਆਦਿ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਤੋਂ ਪਹਿਲਾਂ ਗਿਆਨੀ ਜੋਗਿੰਦਰ ਸਿੰਘ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕੇਂਦਰੀ ਆਗੂ ਰਣਧੀਰ ਸਿੰਘ ਬੈਨੀਪਾਲ ਵਲੋਂ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਵਲੋਂ ਭੇਜਿਆ ਗਿਆ ਸ਼ੋਕ ਸੰਦੇਸ਼ ਪੜਿ੍ਹਆ ਗਿਆ | ਇਸ ਮੌਕੇ ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ, ਕਰਨੈਲ ਸਿੰਘ ਰਾਹੋਂ, ਰਮਨਦੀਪ ਸਿੰਘ ਥਿਆੜਾ, ਹਰਵੇਲ ਸਿੰਘ ਭਾਰਟਾ, ਅਮਰਜੀਤ ਸਿੰਘ ਬਿੱਟਾ ਪ੍ਰਧਾਨ, ਜਸਵਿੰਦਰ ਸੋਨੀ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਜਾਫਰਪੁਰ, ਰਸ਼ਪਾਲ ਮਹਾਲੋਂ ਇੰਚਾਰਜ ਵਿਧਾਨ ਸਭਾ ਹਲਕਾ ਨਵਾਂਸ਼ਹਿਰ, ਜਥੇਦਾਰ ਗੁਰਬਖ਼ਸ਼ ਸਿੰਘ ਖਾਲਸਾ, ਜਥੇਦਾਰ ਪਰਮ ਸਿੰਘ ਖਾਲਸਾ, ਰਾਜਵਿੰਦਰ ਲੱਕੀ ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ, ਰਾਕੇਸ਼ ਕੁਮਾਰ ਗੜ੍ਹੀ, ਰਣਧੀਰ ਬੈਨੀਪਾਲ ਕੇਂਦਰੀ ਕੇਂਦਰੀ ਇੰਚਾਰਜ, ਸਤਵਿੰਦਰ ਸਿੰਘ ਹੀਰਾ ਪ੍ਰਧਾਨ ਆਦਿ ਧਰਮ ਮਿਸ਼ਨ, ਬਲਵੀਰ ਸਿੰਘ ਬਾਲੀ ਵਧੀਕ ਐਡਵੋਕੇਟ ਜਨਰਲ, ਡਾਕਟਰ ਹਨੀ ਚੰਡੀਗੜ੍ਹ, ਅਰਸ਼ਜੀਤ, ਕਲਵੰਤ ਕੌਰ ਆਜ਼ਾਦ ਕਲਾ ਮੰਚ ਪੰਜਾਬ, ਸਤਨਾਮ ਸਿੰਘ, ਰਾਜ ਕੁਮਾਰ ਡੀ.ਐਸ.ਪੀ ਨਵਾਂਸ਼ਹਿਰ, ਬਲਵਿੰਦਰ ਨਾਨੋਵਾਲੀਆ, ਡਾਕਟਰ ਚਮਨ ਸਿੰਘ, ਅਮਨਦੀਪ ਕੌਰ ਕੌਂਸਲਰ, ਰਣਜੀਤ ਸਿੰਘ ਬਦੇਸ਼ਾ ਸਾਬਕਾ ਡੀ.ਐਸ.ਪੀ, ਜਰਨੈਲ ਸਿੰਘ ਪੱਲੀਆਂ, ਡਾਕਟਰ ਮੱਖਣ ਸਿੰਘ ਸੰਗਰੂਰ, ਨਰਿੰਦਰ ਰਠੌਰ, ਕਿ੍ਸ਼ਨ ਦੁੱਗਲ ਐੱਸ ਡੀ.ਓ, ਕਪੂਰ ਸਿੰਘ, ਦਿਲਬਾਗ ਸਿੰਘ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਹਾਜਰ ਸਨ | 13 ਨਵਾਂਸ਼ਹਿਰ 51