16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਰੱਤੇਵਾਲ ਤੋਗ ਦਾ ਪਿੰਡ ਝਿੰਗੜਾਂ ਵਿਖੇ ਸੰਗਤਾਂ ਵਲੋਂ ਨਿੱਘਾ ਸਵਾਗਤ <br/>

ਅਜੀਤ ਡੈਸਕ 15-02-2026
ਔੜ/ਝਿੰਗੜਾਂ, 14 ਫਰਵਰੀ (ਕੁਲਦੀਪ ਸਿੰਘ ਝਿੰਗੜ) - ਦਰਬਾਰ ਤੋਗਾ ਚੌਂਕੀਆਂ ਵਾਲਾ ਨਿਸ਼ਾਨ ਸਾਹਿਬ ਪ੍ਰਬੰਧਕ ਕਮੇਟੀ ਪੰਜਾਬ ਪਿੰਡ ਰੱਤੇਵਾਲ ਗੱਦੀ ਨਸ਼ੀਨ ਬਾਬਾ ਪ੍ਰਸ਼ੋਤਮ ਦਾਸ ਦੀ ਰਹਿਨੁਮਾਈ ਹੇਠ ਚੱਲੇ ਚਾਲੇ ਦਾ ਪਿੰਡ ਝਿੰਗੜਾਂ ਵਿਖੇ ਪੁੱਜਣ 'ਤੇ ਨਾਭ ਕੰਵਲ ਰਾਜਾ ਸਾਹਿਬ ਤਪ ਅਸਥਾਨ ਛਪੜੀ ਸਾਹਿਬ ਦੇ ਮੁੱਖ ਸੇਵਾਦਾਰ ਬੀਬੀ ਰੇਸ਼ਮੋ ਤੇ ਨਗਰ ਨਿਵਾਸੀ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਫ਼ਲ ਫਰੂਟ,ਚਾਹ ਪਕੌੜਿਆਂ ਦੇ ਲੰਗਰ ਛਕਾਏ ਗਏ | ਇਸ ਮੌਕੇ ਬਾਬਾ ਪਰਸ਼ੋਤਮ ਦਾਸ ਦੇ ਸਪੁੱਤਰ ਸੁਰਿੰਦਰ ਕੁਮਾਰ ਚੌਹਾਨ ਨੇ ਦੱਸਿਆ ਕਿ ਇਹ ਚਾਲਾ ਵੱਖ-ਵੱਖ ਪਿੰਡਾਂ ਦੀ ਪ੍ਰਕਰਮਾ ਕਰਦਾ ਹੋਇਆ ਮੁਕੰਦਪੁਰ ਚੌਂਕੀਆਂ ਮੇਲੇ 'ਚ ਨੌ ਦਿਨ ਰੁਕਣ ਉਪਰੰਤ ਅੱਗੇ ਚਾਲੇ ਪਵੇਗਾ | 8 ਮਾਰਚ ਨੂੰ ਲੱਖ ਦਾਤਾ ਪੀਰ ਦਰਬਾਰ ਰਾਜਾ ਤਾਲ ਅਟਾਰੀ ਬਾਰਡਰ 'ਤੇ ਪੁੱਜ ਕੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ | ਉਪਰੰਤ ਬਾਬਾ ਪ੍ਰਸ਼ੋਤਮ ਦਾਸ ਵਲੋਂ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਜਾਵੇਗੀ ਤੇ 10 ਮਾਰਚ ਨੂੰ ਚਾਲਾ ਵਾਪਸ ਪਿੰਡ ਵਰਤੇਗਾ | ਉਹਨਾਂ ਦੱਸਿਆ ਕਿ ਚੇਤ ਦੇ ਤੀਜੇ ਵੀਰਵਾਰ ਪਿੰਡ ਰੱਤੇਵਾਲ ਦਰਬਾਰ 'ਤੇ ਭੰਡਾਰਾ ਹੋਵੇਗਾ | ਇਸ ਮੌਕੇ ਸੁਰਿੰਦਰ ਕੁਮਾਰ ਚੋਹਾਨ, ਗੁਰਬਖਸ਼ ਰਾਮ, ਰਾਜੇਸ਼ ਚੋਹਾਨ, ਜਰਨੈਲ ਸਿੰਘ, ਪਰਮਿੰਦਰ ਕੁਮਾਰ, ਅੰਮਿ੍ਤ ਬੱਧਣ, ਬਲਰਾਜ ਕੌਰ, ਊਸ਼ਾ ਦੇਵੀ, ਹਰਮਨ ਭਾਟੀਆ, ਬੱਬੀ ਬਾਬਾ, ਸੰਦੀਪ ਕੁਮਾਰ, ਮਹਿਕਦੀਪ ਕੌਰ, ਸੁਰਿੰਦਰ ਕੁਮਾਰ, ਮਮਤਾ, ਜੋਨੀ , ਸੁਖਬੀਰ ਚੋਹਾਨ, ਸੁਰਿੰਦਰ ਕੁਮਾਰ, ਨਵਦੀਪ ਚੋਹਾਨ, ਹੁਸਨ ਲਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੀ ਪਕੜ ਹੋਰ ਵੀ ਮਜ਼ਬੂਤ ਹੋਈ- ਅਮਰੀਕ ਸਿੰਘ ਸੰਧੂ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।