25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ -ਅਜੇ ਮੰਗਪੁਰ

ਅਜੀਤ ਡੈਸਕ 16-02-2026
ਬਲਾਚੌਰ, 15 ਫਰਵਰੀ (ਨਰੇਸ਼ ਧੌਲ)-ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਜਿਸਦੇ ਨਤੀਜੇ ਵਜੋਂ ਕੁੱਝ ਹੀ ਸਮੇਂ ਵਿੱਚ ਬਹੁ ਗਿਣਤੀ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਆਲਵਿਦਾ ਆਖ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਹਨ | ਇਹ ਪ੍ਰਗਟਾਵਾ ਚੌਧਰੀ ਅਜੇ ਮੰਗੂਪੁਰ ਕਾਂਗਰਸ ਪਾਰਟੀ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਬਲਾਚੌਰ ਦੇ ਵਾਰਡ ਨੰਬਰ ਦੋ ਤੋਂ ਮਨਦੀਪ ਕੌਰ ਅਤੇ ਮਹਿੰਦੀਪੁਰ ਤੋਂ ਜਤਿੰਦਰ ਕੁਮਾਰ ਸੋਨੂੰ ਨੂੰ ਆਪਣੇ ਸਾਥੀਆਂ ਸਮੇਤ ਹਰਪ੍ਰੀਤ ਸਿੰਘ ਹੈਰੀ ਯੂਥ ਪ੍ਰਧਾਨ ਸ਼ਹਿਰੀ ਅਤੇ ਰਾਕੇਸ਼ ਰਾਣੀ ਜਨਰਲ ਸਕੱਤਰ ਡੀ. ਸੀ. ਸੀ ਦੇ ਯਤਨਾਂ ਸਦਕਾ ਵੱਖ-ਵੱਖ ਪਾਰਟੀਆਂ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਉਣ ਮੌਕੇ ਸੰਬੋਧਨ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਣੂੰ ਕਰਵਾਇਆ | ਇਸ ਮੌਕੇ ਮਨਦੀਪ ਕੌਰ, ਕਮਰ ਪਾਲ, ਜਤਿੰਦਰ ਕੁਮਾਰ, ਹਰਜਿੰਦਰ ਲਾਲ, ਆਸ਼ਾ ਰਾਣੀ, ਕੁਲਵਿੰਦਰ ਕੌਰ, ਹਰ ਕੌਰ, ਤਰਸੇਮ ਲਾਲ, ਸਾਹਿਲ, ਰੋਹਿਤ, ਰੋਸ਼ਨ, ਕਿਸ਼ਨ ਲਾਲ, ਦੇਵੀ, ਬਸੰਤੀ, ਰੋਸ਼ਨੀ, ਹਰਭਜਨ ਕੌਰ, ਸੁਖਦੇਵ ਕੁਮਾਰ, ਸਰਬਣ, ਕਾਲਾ ਆਦਿ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ | ਇਸ ਮੌਕੇ ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ ਡੀ. ਸੀ. ਸੀ, ਚਮਨ ਲਾਲ ਭੂੰਬਲਾ ਰਿਟਾਇਰਡ ਡੀ.ਐਸ. ਪੀ, ਮੋਹਿੰਦਰ ਪਾਲ ਚੇਅਰਮੈਨ, ਸੋਮਨਾਥ ਤੱਕਲਾ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ, ਲਾਲ ਬਹਾਦੁਰ ਗਾਂਧੀ ਸਾਬਕਾ ਕੌਂਸਲਰ, ਹਰਪ੍ਰੀਤ ਸਿੰਘ ਹੈਰੀ ਯੂਥ ਪ੍ਰਧਾਨ ਸ਼ਹਿਰੀ, ਨਰੇਸ਼ ਚੇਚੀ ਕੌਂਸਲਰ, ਪਾਨੀ ਕੁਮਾਰ ਕੌਂਸਲਰ, ਪਰਮਿੰਦਰ ਮੇਨਕਾ ਆਗੂ, ਦਿਨੇਸ਼ ਕੁਮਾਰ, ਰਾਣਾ ਪਾਸਟਰ ਅਤੇ ਹੋਰ ਵੱਖ-ਵੱਖ ਸ਼ਖਸ਼ੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਠਠਿਆਲਾ ਬੇਟ ਵਿਖੇ ਮਨਾਈ ਮਹਾਂ ਸ਼ਿਵਰਾਤਰੀ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ 22 ਨੂੰ ਦੇਵੇਗੀ ਵਿਧਾਇਕ ਸੁਖਵਿੰਦਰ ਸੁੱਖੀ ਦੇ ਘਰ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।