27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਨੌਜਵਾਨਾਂ ਨੂੰ ਨਸ਼ਿਆਂ ਤੋਂ ਸੁਚੇਤ ਰਹਿਣ ਦੀ ਲੋੜ - ਮਾਂਗਟ

ਅਜੀਤ ਡੈਸਕ 18-02-2026
ਘੁੰਮਣਾਂ, 17 ਫਰਵਰੀ (ਮਹਿੰਦਰਪਾਲ ਸਿੰਘ)-ਇੱਥੇ ਗੱਲਬਾਤ ਕਰਦਿਆਂ ਗੁਰਦੀਪ ਰਾਮ ਸ਼ਿੰਦਾ ਪੰਚ ਨੇ ਕਿਹਾ ਕਿ ਸਾਨੂੰ ਨਸ਼ੇ ਦੇ ਸੌਦਾਗਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ | ਨਸ਼ੇ ਸਾਡੇ ਸਰੀਰ ਅਤੇ ਸਮਾਜ ਨੂੰ ਖੋਖਲਾ ਕਰ ਰਹੇ ਹਨ | ਬੰਦਾ ਅਨਭੋਲ ਪੁਣੇ 'ਚ ਨਸ਼ਾ ਲਾ ਤਾਂ ਲੈਂਦਾ ਹੈ ਪਰ ਇਸ ਦਾ ਜੋ ਪਿੱਛੋਂ ਨਤੀਜਾ ਨਿਕਲਦਾ ਹੈ ਉਹ ਮਾੜਾ ਹੈ | ਸਾਨੂੰ ਚੰਗਿਆਂ ਦੀ ਸੰਗਤ ਕਰਨੀ ਚਾਹੀਦੀ ਹੈ | ਜਿਸ ਕਰਕੇ ਵੀ ਇਸ ਤੋਂ ਬਚਿਆ ਜਾ ਸਕਦਾ ਹੈ | ਸਾਨੂੰ ਅੱਜ ਨਸਲਾਂ ਤੇ ਫਸਲਾਂ ਬਚਾਉਣ ਦੀ ਲੋੜ ਹੈ | ਆਉਣ ਵਾਲੇ ਸਮੇਂ 'ਚ ਨੌਜਵਾਨੀ ਤੇ ਕਿਰਸਾਨੀ ਨੂੰ ਉੱਨਤ ਤੇ ਤਾਕਤਵਰ ਬਣਾਉਣ ਲਈ ਸਮੇਂ ਦੀ ਮੁੱਖ ਲੋੜ ਹੈ |
ਪਿਛਲੀ ਖ਼ਬਰ ਜਲ ਸਪਲਾਈ ਦੀਆਂ ਪਾਈਪਾਂ ਦਾ ਮਾੜਾ ਹਾਲ, ਸਮਾਜ ਸੇਵੀ ਨੇ ਖ਼ੁਦ ਕੀਤੀ ਮੁਰੰਮਤ ਅਗਲੀ ਖ਼ਬਰ ਕਿਸਾਨ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਕਰਜ਼ੇ ਦੇ ਬੋਝ ਥੱਲੇ ਦੱਬੇ-ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।