27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਕੇ. ਸੀ. ਸਕੂਲ ਦੇ 10ਵੀਂ ਦੇ ਵਿਦਿਆਰਥੀ ਪਿ੍ੰਸੀਪਲ ਤੇ ਅਧਿਆਪਕਾਂ ਦਾ ਅਸ਼ੀਰਵਾਦ ਲੈ ਕੇ ਗਏ ਪੇਪਰ ਪਾਉਣ

ਅਜੀਤ ਡੈਸਕ 18-02-2026
ਨਵਾਂਸ਼ਹਿਰ, 17 ਫਰਵਰੀ (ਜਸਬੀਰ ਸਿੰਘ ਨੂਰਪੁਰ)-ਦਿੱਲੀ ਦੇ ਸੀ.ਬੀ.ਐਸ.ਈ ਦੇ ਦਸਵੀਂ ਦੇ ਗਣਿਤ ਵਿਸ਼ੇ ਦੇ ਪੇਪਰ ਨਾਲ ਸਕੂਲ ਸਟੂਡੈਂਟ ਦੀ 10ਵੀਂ ਦੀ ਪ੍ਰੀਖਿਆ ਸ਼ੁਰੂ ਹੋਈ | ਕੇ.ਸੀ ਸਕੂਲ ਦੇ ਵਿਦਿਆਰਥੀਆਂ ਦਾ ਪਹਿਲਾ ਗਣਿਤ ਵਿਸ਼ੇ ਦਾ ਪੇਪਰ ਨਵਾਂਸ਼ਹਿਰ ਦੇ ਡੀ.ਏ.ਵੀ ਸਕੂਲ ਮੂਸਾਪੁਰ ਰੋਡ 'ਚ ਬਣੇ ਸੈਂਟਰ 'ਚ ਹੋਇਆ | ਸੀ.ਈ.ਓ ਅਤੇ ਸਕੂਲ ਪਿ੍ੰਸੀਪਲ ਅਸ਼ਵਨੀ ਦੱਤਾ ਦੀ ਦੇਖ ਰੇਖ ਵਿਚ ਰਵਾਨਾ ਹੋਣ ਤੋਂ ਪਹਿਲਾਂ ਸਾਰੇ 66 ਵਿਦਿਆਰਥੀਆਂ ਨੇ ਅਧਿਆਪਕ ਅਤੇ ਹੈੱਡ ਮਾਸਟਰ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ | ਅਧਿਆਪਕਾਂ ਨੇ ਉਨ੍ਹਾਂ ਦੇ ਟਿੱਕਾ ਲਗਾਇਆ ਅਤੇ ਮੂੰਹ ਮਿੱਠਾ ਕਰਵਾਇਆ | ਗਣਿਤ ਅਧਿਆਪਕ ਰਾਜੀਵ ਘਈ ਨੇ ਵਿਦਿਆਰਥੀਆਂ ਨੂੰ ਸਫਲਤਾ ਦੇ ਟਿਪਸ ਦਿੱਤੇ | ਸਕੂਲ ਪੁੱਜ ਕੇ ਵਿਦਿਆਰਥੀਆਂ ਨੇ ਹੈੱਡ ਮਾਸਟਰ ਗੁਰਪ੍ਰੀਤ ਅਤੇ ਗਣਿਤ ਅਧਿਆਪਕ ਰਾਜੀਵ ਘਈ ਅਤੇ ਹੋਰ ਸਟਾਫ਼ ਦੇ ਨਾਲ ਪੇਪਰ ਸੰਬੰਧੀ ਚਰਚਾ ਕੀਤੀ | ਮੌਕੇ 'ਤੇ ਹੈੱਡ ਮਾਸਟਰ ਗੁਰਪ੍ਰੀਤ, ਮੋਨਿਕਾ ਸ਼ਰਮਾ, ਰਾਜਵੀਰ ਕੌਰ, ਹੀਨਾ ਮੌਜੂਦ ਰਹੇ |
ਪਿਛਲੀ ਖ਼ਬਰ ਹੋਲੇ ਮਹੱਲੇ ਦੇ ਲੰਗਰਾਂ ਸੰਬੰਧੀ ਪੱਲੀ-ਝਿੱਕੀ ਵਿਖੇ ਹੋਈ ਮੀਟਿੰਗ ਅਗਲੀ ਖ਼ਬਰ ਖੰਡੂਪੁਰ ਵਿਖੇ ਮੈਡੀਕਲ ਅਤੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।