ਕਾਠਗੜ੍ਹ, 17 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਇਲਾਕੇ ਦੇ ਪ੍ਰਸਿੱਧ ਵਿਦਵਾਨ ਅਤੇ ਸਨਾਤਨ ਧਰਮ ਸਭਾ ਕਾਠਗੜ੍ਹ ਦੇ ਪ੍ਰਧਾਨ ਪੰਡਿਤ ਸੁਭਾਸ਼ ਸ਼ਰਮਾ (71) ਸਵੇਰੇ ਅਚਾਨਕ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦੇ ਛੋਟੇ ਭਰਾ ਸਤੀਸ਼ ਸ਼ਰਮਾ ਅਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਰੋਪੜ ਦੇ ਨਿੱਜੀ ਹਸਪਤਾਲ ਪਹੁੰਚਾਈਆਂ, ਜਿੱਥੇ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਕਤ ਘੋਸ਼ਿਤ ਕਰ ਦਿੱਤਾ | ਉਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣਾ ਵਾਲਾ ਘਾਟਾ ਪਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਕਾਠਗੜ੍ਹ ਦੇ ਸ਼ਮਸ਼ਾਨ ਘਾਟ ਵਿੱਚ ਪੂਰੇ ਰੀਤੀ ਰਿਵਾਜ ਨਾਲ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਸੋਰਵ ਸ਼ਰਮਾ ਨੇ ਦਿੱਤੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ, ਵਰਿੰਦਰ ਕੌਰ ਥਾਂਦੀ ਸੀਨੀਅਰ ਬੀ.ਜੇ.ਪੀ ਆਗੂ, ਅਸ਼ੋਕ ਬਾਂਠ ਬੀ.ਜੇ.ਪੀ ਆਗੂ, ਸੁਭਾਸ਼ ਬਾਂਠ ਬੀ.ਜੇ.ਪੀ ਆਗੂ, ਰਮੇਸ਼ ਦੱਤ ਹੈਪੀ, ਡਾ. ਬਲਦੇਵ ਸਿੰਘ ਪਨੇਸਰ, ਸੇਵਾਦਾਰ ਸਾਂਈ ਕਾਲੇਸ਼ਾਹ, ਸੁਰਜੀਤ ਸਿੰਘ ਦੋਭਾਲੀ, ਸਰੂਪ ਸਿੰਘ ਪਨੇਸਰ, ਪਿ੍ੰਸੀਪਲ ਪ੍ਰੇਮ ਪ੍ਰਕਾਸ਼ ਸ਼ਰਮਾ, ਸਤੀਸ਼ ਸ਼ਰਮਾ, ਸੁਭਾਸ਼ ਆਨੰਦ, ਰਾਜ ਕੁਮਾਰ ਆਨੰਦ, ਡਾ. ਜੋਗਿੰਦਰ ਪਾਲ ਦੱਤ, ਗੁਰਬਿੰਦਰ ਸਿੰਘ ਮੱਲ੍ਹੀ, ਬਾਬਾ ਦੀਦਾਰ ਸਿੰਘ, ਪਿੰਕੀ ਆਨੰਦ, ਵਿਨੋਦ ਸ਼ਰਮਾ, ਕੈਲਾਸ਼ ਸ਼ਰਮਾ, ਕਮਲ ਜੋਸ਼ੀ, ਸੁਖਵਿੰਦਰ ਸਿੰਘ ਬਾਜਵਾ ਨੰਬਰਦਾਰ, ਕਮਲ ਆਨੰਦ, ਮਿੰਟੂ ਆਨੰਦ, ਪ੍ਰਵੀਨ ਸ਼ਰਮਾ, ਸੰਜੀਵ ਕੁਮਾਰ ਸ਼ਰਮਾ, ਜੋਲੀ ਸ਼ਰਮਾ, ਪ੍ਰਵੇਸ਼ ਕੁਮਾਰ, ਅਰੁਨ ਦੱਤ, ਰਾਜਿੰਦਰ ਖਟਾਣਾ, ਗੁਰਦਿਆਲ ਸਿੰਘ ਪੰਨੂੰ, ਵਿਜੈ ਭਾਰਦਵਾਜ, ਰਾਗਵ ਭਾਰਦਵਾਜ, ਰਜਿੰਦਰ ਕੁਮਾਰ ਸ਼ਰਮਾ, ਰਕੇਸ਼ ਜੋਸ਼ੀ, ਰਜਨੀਸ਼ ਆਨੰਦ, ਲਾਡੀ ਸ਼ਰਮਾ, ਰਾਜ ਕੁਮਾਰ ਸ਼ਰਮਾ, ਟਿਕੂ ਸ਼ਰਮਾ ਸਮੇਤ ਭਾਰੀ ਸੰਖਿਆ ਵਿੱਚ ਰਿਸ਼ਤੇਦਾਰਾਂ, ਸੱਜਣ, ਮਿੱਤਰ ਅਤੇ ਇਲਾਕੇ ਭਰ ਦੀ ਸਿਆਸੀ, ਧਾਰਮਿਕ ਤੇ ਰਾਜਨੀਤਿਕ ਨੇਤਾਵਾਂ ਨੇ ਵੀ ਪਹੁੰਚ ਕੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |