27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਕੇਨਰਾ ਬੈਂਕ ਬਲਾਚੌਰ ਦੇ ਬਦਲੇ ਗਏ ਨਵੇਂ ਸਥਾਨ ਦਾ ਕੀਤਾ ਉਦਘਾਟਨ

ਅਜੀਤ ਡੈਸਕ 18-02-2026
ਬਲਾਚੌਰ, 17 ਫਰਵਰੀ (ਨਰੇਸ਼ ਧੌਲ)-ਕੈਨਰਾ ਬੈਂਕ ਬਲਾਚੌਰ ਵਲੋਂ ਆਪਣੇ ਗਾਹਕਾਂ ਨੂੰ ਹੋਰ ਵਧੀਆ ਬੈਂਕਿੰਗ ਸੁਵਿਧਾਵਾਂ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਬੈਂਕ ਨੂੰ ਗੜ੍ਹਸ਼ੰਕਰ ਰੋਡ 'ਮੋਰ ਸੁਪਰ ਮਾਰਕੀਟ' ਦੇ ਸਾਹਮਣੇ ਵਧੇਰੇ ਖੁੱਲ੍ਹੀ ਇਮਾਰਤ ਵਿੱਚ ਸ਼ਿਫ਼ਟ ਕੀਤਾ ਗਿਆ ਹੈ | ਜਿਸ ਦਾ ਉਦਘਾਟਨ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਵੱਲੋਂ ਕੀਤਾ ਗਿਆ | ਉਪਰੰਤ ਏ.ਜੀ.ਐਮ ਅਤੇ ਸ਼ਾਖਾ ਦੇ ਅਧਿਕਾਰੀਆਂ ਵਲੋਂ ਬੈਂਕ ਦੀਆਂ ਗਾਹਕ-ਹਿਤੈਸ਼ੀ ਬੈਂਕਿੰਗ ਯੋਜਨਾਵਾਂ, ਕਰਜ਼ਾ ਸੁਵਿਧਾਵਾਂ ਅਤੇ ਵਿੱਤੀ ਲਾਭਾਂ ਬਾਰੇ ਗਾਹਕਾਂ ਅਤੇ ਸਥਾਨਕ ਨਿਵਾਸੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵੱਡੀ ਗਿਣਤੀ ਵਿੱਚ ਗਾਹਕਾਂ ਅਤੇ ਸ਼ੁੱਭਚਿੰਤਕਾਂ ਨੇ ਸ਼ਿਰਕਤ ਕੀਤੀ ਅਤੇ ਆਧੁਨਿਕ ਬੈਂਕਿੰਗ ਸੇਵਾਵਾਂ ਅਤੇ ਸਮਾਜਿਕ ਵਿਕਾਸ ਪ੍ਰਤੀ ਬੈਂਕ ਦੀ ਲਗਾਤਾਰ ਵਚਨਬੱਧਤਾ ਦੀ ਪ੍ਰਸੰਸਾ ਕੀਤੀ | ਇੰਚਾਰਜ ਗੁਰਦੀਪ ਸਿੰਘ ਨੇ ਕਿਹਾ ਕਿ ਬੈਂਕ ਦਾ ਨਵਾਂ ਸਥਾਨ ਗਾਹਕਾਂ ਲਈ ਵਧੀਆ ਪਹੁੰਚ, ਆਰਾਮਦਾਇਕ ਮਾਹੌਲ ਅਤੇ ਤੇਜ਼ ਤੇ ਪ੍ਰਭਾਵਸ਼ਾਲੀ ਸੇਵਾ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ | ਉਨ੍ਹਾਂ ਸਮੁੱਚੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੈਨਰਾ ਬੈਂਕ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ | ਇਸ ਮੌਕੇ ਮਹਾਂਪ੍ਰਬੰਧਕ ਖੇਤਰੀ ਦਫ਼ਤਰ ਮੁਖੀ ਲੁਧਿਆਣਾ ਦਲਜੀਤ ਸਿੰਘ ਏ.ਜੀ.ਐਮ ਸੇਵਾ ਮੁਕਤ, ਜਸਵਿੰਦਰ ਸਿੰਘ ਸਿਆਣ, ਸੁਰਿੰਦਰ ਪਾਲ ਸੈਕਟਰੀ, ਖੇਤਰੀ ਦਫ਼ਤਰ ਲੁਧਿਆਣਾ ਦੇ ਅਧਿਕਾਰੀ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਜੇਤੂਆਂ ਨੂੰ ਵੰਡੇ ਇਨਾਮ ਬ੍ਰਹਮਚਾਰੀ ਸਪੋਰਟਸ ਐਂਡ... ਅਗਲੀ ਖ਼ਬਰ ਲੈਮਰਿਨ ਟੈੱਕ ਯੂਨੀਵਰਸਿਟੀ ਵਿਖੇ ਐਨ. ਆਈ. ਪੀ. ਐਮ. ਸਟੂਡੈਂਟ ਚੈਪਟਰ ਦੀ ਹੋਈ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।