16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਕਿਸਾਨ ਦਾਲਾਂ ਦੀਆਂ ਫਸਲਾਂ ਤੋਂ ਚੰਗਾ ਮੁਨਾਫ਼ਾ ਕਮਾ ਸਕਦੇ ਹਨ-ਡਾ. ਨਿਤਨ

ਅਜੀਤ ਡੈਸਕ 19-02-2026
ਮਜਾਰੀ/ਸਾਹਿਬਾ, 18 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਮੁੱਖ ਖੇਤੀਬਾੜੀ ਅਫ਼ਸਰ ਡਾ. ਰਕੇਸ਼ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਹੇਠ ਬਲਾਕ ਖੇਤੀਬਾੜੀ ਅਫ਼ਸਰ ਡਾ. ਨਿਤਨ ਦੀ ਅਗਵਾਈ 'ਚ ਪਿੰਡ ਮਜਾਰੀ ਵਿਖੇ ਸੁਖਜਿੰਦਰ ਸਿੰਘ ਦੇ ਫਾਰਮ 'ਤੇ ਵਿਸ਼ਵ ਦਾਲ ਦਿਵਸ ਮਨਾਇਆ ਗਿਆ | ਇਹ ਦਾਲ ਦਿਵਸ ਹਰ ਸਾਲ ਫਰਵਰੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ | ਇਹ ਦਿਨ ਦਾਲਾਂ ਦੀ ਪੋਸਟਿਕਤਾ, ਖੁਰਾਕ ਸੁਰੱਖਿਆ ਅਤੇ ਟਿਕਾਊ ਖੇਤੀ ਵਿੱਚ ਉਨ੍ਹਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਲਈ ਮਨਾਇਆ ਜਾਂਦਾ ਹੈ | ਇਸ ਮੌਕੇ ਡਾ. ਨਿਤਿਨ ਖੇਤੀਬਾੜੀ ਅਫ਼ਸਰ ਸੜੋਆ ਨੇ ਦੱਸਿਆ ਇਸ ਦਾ ਮੁੱਖ ਉਦੇਸ਼ ਦਾਲਾਂ ਦੀ ਵਰਤੋਂ ਨੂੰ ਉਤਸਾਹਿਤ ਕਰਨਾ ਅਤੇ ਇਹਨਾਂ ਦੀ ਸਿਹਤ ਸਬੰਧੀ ਲਾਭਾਂ ਬਾਰੇ ਜਾਗਰੁਕਤਾ ਪੈਦਾ ਕਰਨਾ ਹੈ | ਦਾਲ ਪ੍ਰੋਟੀਨ ਦਾ ਇੱਕ ਬਹੁਤ ਹੀ ਸਸਤਾ ਤੇ ਚੰਗਾ ਸਰੋਤ ਹਨ | ਦਾਲਾਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀਆਂ ਹਨ ਤੇ ਵਾਤਾਵਰਣ ਲਈ ਵੀ ਬਹੁਤ ਚੰਗੀਆਂ ਹਨ | ਇਸ ਮੌਕੇ ਡਾ. ਪਰਦੀਪ ਕੁਮਾਰ ਕੇ.ਵੀ.ਕੇ ਲੰਗੜੋਆ, ਸੁਰਿੰਦਰ ਪਾਲ ਸਿੰਘ, ਰਜਿੰਦਰ ਪਾਲ, ਵਰਿੰਦਰ ਪਾਲ ਨੇ ਵੀ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ | ਇਸ ਮੌਕੇ ਕਿਸਾਨ ਸੁਖਜਿੰਦਰ ਸਿੰਘ ਜੋ ਕਿ ਕੁਦਰਤੀ ਖੇਤੀ ਕਰ ਰਿਹਾ ਹੈ ਨੇ ਹੋਰ ਆਏ ਹੋਏ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਬਾਰੇ ਪ੍ਰੇਰਿਤ ਕੀਤਾ | ਇਸ ਮੌਕੇ ਹਰਵਿੰਦਰ ਸਿੰਘ ਏ.ਐਸ.ਆਈ ਤੋਂ ਇਲਾਵਾ ਅਗਾਂਹ ਵਧੂ ਕਿਸਾਨ ਜਿਸ ਵਿੱਚ ਰਛਪਾਲ ਸਿੰਘ ਸਰਪੰਚ, ਸੁਰਿੰਦਰ ਸਿੰਘ ਲੰਬੜਦਾਰ ਸਜਾਵਲਪੁਰ, ਸੋਹਣ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ, ਹਰਚਰਨ ਸਿੰਘ, ਬਲਿਹਾਰ ਸਿੰਘ, ਸੰਤੋਖ ਸਿੰਘ ਦਿਆਲ, ਜੁਝਾਰ ਸਿੰਘ, ਰਾਣਾ ਸਿੰਘ, ਗੁਰਨੇਕ ਸਿੰਘ, ਪ੍ਰੇਮ ਸਿੰਘ ਆਦਿ ਕਿਸਾਨਾਂ ਨੇ ਭਾਗ ਲਿਆ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਹਲਕਾ ਬਲਾਚੌਰ ਦਾ ਇੰਚਾਰਜ ਜਲਦੀ ਲਗਾਵੇ-ਦਿਲੀ ਅਗਲੀ ਖ਼ਬਰ ਮੁੱਖ ਮੰਤਰੀ ਦੀ ਕਿੱਲੀ ਚਾਹਲਾਂ ਰੈਲੀ ਫਲਾਪ ਰਹੀ-ਦਿਉਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।