ਨਵਾਂਸ਼ਹਿਰ, 18 ਫਰਵਰੀ (ਜਸਬੀਰ ਸਿੰਘ ਨੂਰਪੁਰ)-ਸੀ.ਬੀ.ਐਸ.ਈ ਵਲੋਂ +2 ਦਾ ਫਿਜੀਕਲ ਦਾ ਪੇਪਰ ਸ਼ੁਰੂ ਹੋਇਆ | ਕੇ.ਸੀ ਪਬਲਿਕ ਸਕੂਲ ਦੇ ਪਿ੍ੰਸੀਪਲ ਅਤੇ ਸੀ.ਈ.ਓ ਅਸ਼ਵਨੀ ਦੱਤਾ ਕੀ ਦੇਖ-ਰੇਖ ਵਿਚ 31 ਵਿਦਿਆਰਥੀਆਂ ਪੇਪਰ ਪਾਉਣ ਲਈ ਨਵਾਂਸ਼ਹਿਰ ਦੇ ਮੁਸਾਪੁਰ ਰੋਡ 'ਤੇ ਬਣੇ ਡੀ.ਏ.ਵੀ ਸਕੂਲ 'ਚ ਪੇਪਰ ਪਾਉਣ ਗਏ | ਸਭ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੇ ਟੀਚਰਾਂ ਦੇ ਪੈਰੀ ਹੱਥ ਲਾ ਕੇ ਅਸ਼ੀਰਵਾਦ ਲਿਆ | ਪੇਪਰ ਦੀ ਰਵਾਨਗੀ ਤੋਂ ਪਹਿਲਾਂ ਸਕੂਲ ਹੈੱਡ ਮਾਸਟਰ ਗੁਰਪਰੀਤ ਸਿੰਘ ਅਤੇ ਫਿਜੀਕਲ ਦੀ ਟੀਚਰ ਮਨੀਸ਼ਾ ਰਾਣੀ ਨੇ ਮੌਜੂਦ ਵਿਦਿਆਰਥੀਆਂ ਨੂੰ ਸਫਲਤਾ ਦੇ ਟਿਪਸ ਦਿੱਤੇ | ਅਤੇ ਜਦੋ ਉਹ ਪੇਪਰ ਪਾ ਕੇ ਆਏ ਤਾਂ ਉਨ੍ਹਾਂ ਨਾਲ ਚਰਚਾ ਕਰਦੇ ਹੋਇਆ ਦੱਸਿਆ ਕਿ ਪੇਪਰ ਅਸਾਨ ਸੀ | ਮੌਕੇ 'ਤੇ ਮੋਨਿਕਾ ਸ਼ਰਮਾ, ਹਿਨਾ ਖੰਨਾ, ਹਰਵਿੰਦਰ ਕੌਰ, ਸਾਹਿਲ ਕੁਮਾਰ, ਹਰਦੀਪ ਸਿੰਘ ਸੰਧੂ ਵੀ ਨਾਲ ਗਏ |