16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਨੌਰਾ ਵਿਖੇ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦਿਨ ਹੋਏ ਰੌਚਕ ਮੁਕਾਬਲੇ

ਅਜੀਤ ਡੈਸਕ 19-02-2026
ਬੰਗਾ, 18 ਫਰਵਰੀ (ਕੁਲਦੀਪ ਸਿੰਘ ਪਾਬਲਾ)-ਬਾਬਾ ਸੇਵਾ ਸਿੰਘ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਫੁਟਬਾਲ ਟੂਰਨਾਮੈਂਟ ਸਮੂਹ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਨਗਰ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸੰਤ ਬਾਬਾ ਸੇਵਾ ਸਿੰਘ ਸਟੇਡੀਅਮ ਨੌਰਾ ਵਿਖੇ ਚੱਲ ਰਿਹਾ ਹੈ | ਇਸ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦਿਨ ਮੁਕਾਬਲਿਆਂ 'ਚ ਪਹਿਲਾ ਮੈਚ ਜੀਂਦੋਵਾਲ ਅਤੇ ਨਵਾਂਸ਼ਹਿਰ ਵਿਚਕਾਰ ਸੈਮੀਫਾਈਨਲ ਮੁਕਾਬਲਾ ਹੋਇਆ, ਜਿਸ 'ਚ ਨਵਾਂਸ਼ਹਿਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਦੂਜਾ ਮੈਚ ਰੁੜਕੀ ਖਾਸ ਅਤੇ ਪੱਲੀ-ਝਿੱਕੀ ਫੁੱਟਬਾਲ ਬੀ ਟੀਮਾਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਪੱਲੀ-ਝਿੱਕੀ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਤੀਜਾ ਮੈਚ ਨੌਰਾ ਅਤੇ ਗੋਵਿੰਦਪੁਰ ਦੌਰਾਨ ਸੈਮੀ ਫਾਈਨਲ ਮੁਕਾਬਲਾ ਹੋਇਆ, ਇਸ ਮੈਚ ਵਿੱਚ ਨੌਰਾ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਚੌਥਾ ਮੈਚ ਜੀਂਦੋਵਾਲ ਅਤੇ ਡਘਾਮ ਫੁੱਟਬਾਲ ਬੀ ਮੁਕਾਬਲਾ ਹੋਇਆ, ਇਸ ਵਿੱਚ ਜੀਂਦੋਵਾਲ ਦੀ ਟੀਮ ਜੇਤੂ ਰਹੀ | ਪੰਜਵਾਂ ਨੌਰਾ ਅਤੇ ਮੋਰਾਂਵਾਲੀ ਵਿਚਕਾਰ ਸੈਮੀਫਾਈਨਲ ਟੀਮਾਂ ਦਾ ਮੁਕਾਬਲਾ ਹੋਇਆ, ਇਸ ਮੈਚ ਦੌਰਾਨ ਨੌਰਾ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਛੇਵਾਂ ਮੈਚ ਪੱਲੀ-ਝਿੱਕੀ ਅਤੇ ਜੀਦੋਂਵਾਲ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਜੀਂਦੋਵਾਲ ਜੇਤੂ ਰਿਹਾ ਅਤੇ ਆਖਰੀ ਸੱਤਵਾਂ ਮੈਚ ਮੋਰਾਵਾਲੀ ਅਤੇ ਨਵਾਂਸ਼ਹਿਰ ਦੇ ਵਿਚਕਾਰ ਏ ਟੀਮ ਦਾ ਮੁਕਾਬਲਾ ਹੋਇਆ, ਜਿਸ ਵਿੱਚ ਨਵਾਂਸ਼ਹਿਰ ਦੀ ਟੀਮ ਨੇ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਸ ਫੁੱਟਬਾਲ ਟੂਰਨਾਮੈਂਟ ਵਿੱਚ ਪਤਵੰਤੇ ਸੱਜਣ ਅਤੇ ਦਰਸ਼ਕਾਂ ਨੇ ਸੈਮੀ ਫਾਈਨਲ ਖੇਡਾਂ ਦਾ ਖੂਬ ਆਨੰਦ ਮਾਣਿਆ |
ਇਸ ਮੌਕੇ ਸਰਪੰਚ ਦਿਲਬਾਗ ਸਿੰਘ, ਪ੍ਰਧਾਨ ਹਰਜਿੰਦਰ ਸਿੰਘ ਪਾਬਲਾ ਨੰਬਰਦਾਰ, ਮਿੱਤ ਸਿੰਘ ਪੰਚ, ਸੁਖਜਿੰਦਰ ਸਿੰਘ ਅਜ਼ਾਦ, ਜਸਪਾਲ ਸੋਨੀ ਪੰਚ, ਗੁਰਚਰਨ ਸਿੰਘ ਕੈਨੇਡਾ, ਮਹਿੰਦਰ ਸਿੰਘ ਕੈਨੇਡਾ, ਬਲਵਿੰਦਰਪਾਲ ਸੋਗੀ, ਬਲਵੀਰ ਚੰਦ ਭਾਟੀਆ, ਅਮਰਜੀਤ ਸਿੰਘ ਯੂ.ਐਸ.ਏ, ਸਤਨਾਮ ਸਿੰਘ ਕੈਨੇਡਾ, ਹਰਪ੍ਰੀਤ ਸਿੰਘ ਹੈਪੀ ਕੈਨੇਡਾ, ਸਤਨਾਮ ਸਿੰਘ ਨਾਮਧਾਰੀ, ਗ੍ਰੰਥੀ ਕੁਲਵਿੰਦਰ ਸਿੰਘ, ਕੁਲਵੀਰ ਸਿੰਘ ਨੰਬਰਦਾਰ ਨਿਉ ਦੀਪ ਬੱਸ, ਅਵਤਾਰ ਸਿੰਘ, ਸ਼ਿੰਗਾਰਾ ਰਾਮ, ਅਵਤਾਰ ਸਿੰਘ ਇਟਲੀ, ਤਰਸੇਮ ਸਿੰਘ ਯ.ੂਐਸ.ਏ, ਜਸਵਿੰਦਰ ਸਿੰਘ ਸੋਢੀ ਜਰਮਨ, ਗੁਰਬਚਨ ਸਿੰਘ ਇਟਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਥਾਣਾ ਸਿੱਧਵਾਂ ਬੇਟ ਵਿਖੇ ਐੱਸ.ਐੱਚ.ਓ. ਹਮਰਾਜ ਸਿੰਘ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਦੀਨ ਦਿਆਲ ਗ੍ਰਾਮੀਣ ਕੁਸ਼ਲਿਆ ਯੋਜਨਾ ਤਹਿਤ ਲਗਾਇਆ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।