23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਹਰਜਿੰਦਰ ਸਿੰਘ ਪੁਰੇਵਾਲ ਸਹਿਕਾਰੀ ਸਭਾ ਹਕੀਮਪੁਰ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ

ਅਜੀਤ ਡੈਸਕ 20-02-2026
ਮੁਕੰਦਪੁਰ, 19 ਫਰਵਰੀ (ਅਮਰੀਕ ਸਿੰਘ ਢੀਂਡਸਾ)-ਦੀ ਹਕੀਮਪੁਰ ਬਹੁਮੰਤਵੀ ਸਹਿਕਾਰੀ ਸੇਵਾ ਸਭਾ ਲਿਮਟਿਡ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਬੀਤੇ ਦਿਨੀ ਚੋਣ ਹੋਈ ਸੀ | ਜਿਸ ਉਪਰੰਤ ਕਮੇਟੀ ਦੀ ਪਹਿਲੀ ਮੀਟਿੰਗ ਦੌਰਾਨ ਸੇਵਾ ਮੁਕਤ ਅਧਿਆਪਕ ਹਰਜਿੰਦਰ ਸਿੰਘ ਪੁਰੇਵਾਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ | ਹਰਜਿੰਦਰ ਸਿੰਘ ਪੁਰੇਵਾਲ ਇਸੇ ਸੁਸਾਇਟੀ 'ਚ ਬਤੌਰ ਸੇਲਜਮੈਨ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਉਨ੍ਹਾਂ ਬਾਰੇ ਇਹ ਗੱਲ ਸਪਸ਼ਟ ਹੈ ਕਿ ਉਨ੍ਹਾਂ ਨੂੰ ਸਭਾ ਦੇ ਕੰਮ ਕਾਜ ਨੂੰ ਚਲਾਉਣ ਬਾਰੇ ਸਾਰੀਆਂ ਪੇਚੀਦਗੀਆਂ ਦੀ ਜਾਣਕਾਰੀ ਹੈ ਜਦ ਕਿ ਆਮ ਤੌਰ 'ਤੇ ਪਿੰਡਾਂ ਦੀਆਂ ਸਭਾਵਾਂ ਦੀ ਚੋਣ ਵਿੱਚ ਜਿਆਦਾਤਰ ਰਾਜਨੀਤਿਕ ਪਾਰਟੀਆਂ ਨਾਲ ਸਬੰਧਤ ਵਿਅਕਤੀ ਹੀ ਅੱਗੇ ਆਉਂਦੇ ਹਨ | ਜਦ ਕਿ ਹਕੀਮਪੁਰ, ਚਾਹਲ ਕਲਾਂ ਅਤੇ ਸ਼ੁਕਾਰਾਂ ਦੇ ਮੈਂਬਰਾਂ ਵੱਲੋਂ ਇਸ ਵਾਰ ਤਜ਼ਰਬੇਕਾਰ ਬੋਰਡ ਦੇ ਮੈਂਬਰਾਂ ਦੀ ਚੋਣ ਕੀਤੀ ਗਈ | ਪ੍ਰਧਾਨ ਚੁਣੇ ਜਾਣ ਉਪਰੰਤ ਹਰਜਿੰਦਰ ਸਿੰਘ ਪੁਰੇਵਾਲ ਨੇ ਕਿਹਾ ਕਿ ਤਿੰਨਾਂ ਪਿੰਡਾਂ ਦੇ ਮੈਂਬਰਾਂ ਵਲੋਂ ਉਨ੍ਹਾਂ ਪ੍ਰਤੀ ਪ੍ਰਗਟਾਈ ਆਸਥਾ ਨੂੰ ਮੁੱਖ ਰੱਖਦਿਆਂ ਉਹ ਸਭਾ ਦੇ ਕੰਮ ਕਾਜ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਲਈ ਪੂਰੀ ਵਾਹ ਲਗਾਉਣਗੇ | ਇਸ ਦੇ ਨਾਲ ਹੀ ਬਲਜੀਤ ਸਿੰਘ ਚਾਹਲ ਕਲਾਂ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਭੁਪਿੰਦਰ ਸਿੰਘ ਸ਼ੁਕਾਰ ਨੂੰ ਜੂਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ | ਮੈਂਬਰਾਂ ਵਿੱਚ ਮਾਸਟਰ ਤਰਸੇਮ ਲਾਲ, ਭੁਪਿੰਦਰ ਸਿੰਘ, ਪ੍ਰਵੀਨ ਕੁਮਾਰੀ, ਜੈ ਰਾਮ, ਕੁਲਦੀਪ ਸਿੰਘ, ਬਲਵੀਰ ਕੌਰ, ਅਵਤਾਰ ਸਿੰਘ ਅਤੇ ਪਰਮਜੀਤ ਸਿੰਘ ਦੇ ਨਾਮ ਵਰਨਣਯੋਗ ਹਨ | ਸਭਾ ਦੇ ਮੈਂਬਰਾਂ ਦੀ ਚੋਣ ਮੌਕੇ ਸਕੱਤਰ ਕੁਲਤਾਰ ਸਿੰਘ, ਸੇਲਜਮੈਨ ਰਵੀ ਕੁਮਾਰ, ਡਰਾਈਵਰ ਪ੍ਰਦੀਪ ਕੁਮਾਰ, ਸੁਰਜੀਤ ਸਿੰਘ ਬੀਸਲਾ, ਹਰਦਿਆਲ ਸਿੰਘ ਰਹਿਪਾ, ਪਰਮਿੰਦਰ ਸਿੰਘ ਮਾਣਕ, ਨਵਤੇਜ ਸਿੰਘ, ਮਾਸਟਰ ਜੋਗਾ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਬਹਾਦਰ ਸਿੰਘ, ਗੁਰਨੇਕ ਸਿੰਘ ਤੋਂ ਇਲਾਵਾ ਜਗਤਾਰ ਸਿੰਘ ਠੇਕੇਦਾਰ ਅਤੇ ਹੋਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਬੰਗਾ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਵਿਸ... ਅਗਲੀ ਖ਼ਬਰ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ-ਡਾ.ਰਵਜੋਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।