ਘੁੰਮਣਾਂ, 19 ਫਰਵਰੀ (ਮਹਿੰਦਰਪਾਲ ਸਿੰਘ)-ਪਿੰਡ ਚੇਤਾ ਬਿਲਕੁਲ ਵੇਈਾ ਦੇ ਕਿਨਾਰੇ 'ਤੇ ਵਸਿਆ ਹੋਇਆ ਹੈ | ਇਸ ਵੇਈਾ 'ਚ ਕਾਰਖਾਨਿਆਂ ਅਤੇ ਮਿੱਲਾਂ ਦਾ ਗੰਦਾ ਪਾਣੀ ਪਾਇਆ ਗਿਆ ਹੈ | ਇਹ ਪ੍ਰਗਟਾਵਾ ਪਿੰਡ ਚੇਤਾ ਵਾਸੀ ਸੁਖਦੇਵ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੰਦਾ ਪਾਣੀ ਦੂਰ- ਦੂਰ ਤੱਕ ਬਦਬੂ ਮਾਰਦਾ ਹੈ | ਜਿਸ ਨਾਲ ਬੀਮਾਰੀਆਂ ਫੈਲਣ ਦਾ ਖ਼ਤਰਾ ਹੈ | ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ | ਜਿੰਨੇ ਵੀ ਵੇਈਾ ਦੇ ਨਾਲ ਲੱਗਦੇ ਪਿੰਡ ਹਨ ਇਸ ਗੰਦੇ ਪਾਣੀ ਤੋਂ ਪ੍ਰੇਸ਼ਾਨ ਹਨ | ਜੀਵ ਜੰਤੂ ਅਤੇ ਪਸ਼ੂ ਜੋ ਵੀ ਇਸ ਪਾਣੀ ਨੂੰ ਪੀਂਦੇ ਹਨ ਜ਼ਹਿਰੀਲਾ ਹੋਣ ਕਰਕੇ ਮਰ ਜਾਂਦੇ ਹਨ | ਫ਼ਸਲਾਂ ਨੂੰ ਪਾਣੀ ਲਾਉਣ ਲਈ ਵੀ ਠੀਕ ਨਹੀਂ ਪਰ ਕੋਈ ਮਹਿਕਮਾ ਗੱਲ ਨਹੀਂ ਸੁਣਦਾ | ਸਰਕਾਰਾਂ ਵਾਤਾਵਰਨ ਵਿਸ਼ੇ 'ਤੇ ਰੋਲਾ ਪਾਉਂਦੀਆਂ ਰਹਿੰਦੀਆਂ ਹਨ ਪਰ ਅਮਲ ਨਹੀਂ ਹੁੰਦਾ | ਲੋਕਾਂ ਨੇ ਮੰਗ ਕੀਤੀ ਹੈ ਕਿ ਵੇਈਾ 'ਚ ਗੰਦੇ ਪਾਣੀ ਨੂੰ ਰੋਕਿਆ ਜਾਵੇ |