14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪਿ੍ੰਸੀਪਲ ਜਨਕ ਰਾਜ ਝੰਡੇਰ ਨੇ ਆਪਣਾ ਜਨਮ ਦਿਨ ਬੱਚਿਆਂ ਸੰਗ ਮਨਾਇਆ

ਅਜੀਤ ਡੈਸਕ 21-02-2026
ਬਹਿਰਾਮ, 20 ਫਰਵਰੀ (ਨਛੱਤਰ ਸਿੰਘ ਬਹਿਰਾਮ)-ਸਿੱਖਿਆ ਵਿਅਕਤੀ ਦੇ ਜੀਵਨ ਨੂੰ ਸਾਰਥਿਕ ਸੋਚ ਵਿੱਚ ਬਦਲਣ ਦੀ ਸ਼ਕਤੀ ਰੱਖਦੀ ਹੈ, ਇਸ ਲਈ ਹਰ ਬੱਚੇ ਦੇ ਉੱਜਵਲ ਭਵਿੱਖ ਲਈ ਸਰਕਾਰ, ਮਾਪੇ ਅਤੇ ਅਧਿਆਪਕਾ ਨੂੰ ਤਨ, ਮਨ, ਧੰਨ ਨਾਲ ਬੱਚਿਆ ਨੂੰ ਉੱਚਕੋਟੀ ਦੀ ਸਿੱਖਿਆ ਮੁਹੱਈਆ ਕਰਾਉਣੀ ਚਾਹੀਦੀ ਹੈ ਤਾਂ ਜੋ ਦੇਸ਼ ਉੱਚਤਮ ਬੁਲੰਦੀਆਂ ਵੱਲ ਹੋਰ ਵੱਧ ਸਕੇ | ਇਹ ਸ਼ਬਦ ਪਿ੍ੰਸੀਪਲ ਜਨਕ ਰਾਜ ਝੰਡੇਰ ਨੇ ਬੱਚਿਆ ਨੂੰ ਸੰਬੋਧਨ ਕਰਦਿਆਂ ਆਖੇ | ਜ਼ਿਕਰਯੋਗ ਹੈ ਕਿ ਇੱਕੋ ਸਮੇਂ ਵੱਖ-ਵੱਖ ਸਕੂਲਾਂ ਦੇ ਰਹਿ ਚੁੱਕੇ ਪਿ੍ੰਸੀਪਲ ਨੇ ਆਪਣਾ 58ਵਾਂ ਜਨਮ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪ੍ਰਾਇਮਰੀ ਸਕੂਲ ਦੇ ਵਿਹੜੇ ਵਿੱਚ ਮਨਾਇਆ | ਉਪਰੰਤ ਜਿੱਥੇ ਉਨ੍ਹਾਂ ਬੱਚਿਆ ਨੂੰ ਮਠਿਆਈ, ਸਮੋਸੇ ਅਤੇ ਚਾਹ ਵਰਤਾਈ ਉੱਥੇ ਕੇਕ ਵੀ ਕੱਟਿਆ ਗਿਆ | ਇਸ ਮੌਕੇ ਪਿ੍ੰਸੀ: ਰਜਨੀਸ਼ ਕੁਮਾਰ, ਲੈਕ. ਬੂਟਾ ਰਾਮ, ਅਮਰਜੀਤ ਕੌਰ, ਨਵਦੀਪ ਸਿੰਘ, ਨੀਲਮ ਰਾਣੀ, ਬਲਕਾਰ ਸਿੰਘ, ਸੁਰਜੀਤ ਭੱਟੀ, ਕਮਲ ਸਲ੍ਹੱਣ, ਅਮਰਜੀਤ ਸਿੰਘ, ਕਿਰਨਜੀਤ ਕੌਰ, ਰਜਨੀ, ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ |
ਪਿਛਲੀ ਖ਼ਬਰ ਦਿਲਾਵਰ ਸਿੰਘ ਦਿਲੀ ਵਪਾਰ ਵਿੰਗ ਦੇ ਸੂਬਾ ਕੋਰ ਕਮੇਟੀ ਮੈਂਬਰ ਨਿਯੁਕਤ ਅਗਲੀ ਖ਼ਬਰ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਦੂਰ ਰਹਿ ਕੇ ਜ਼ਿੰਦਗੀ ਹੀਰਾ ਬਣਾ ਸਕਦੀ-ਬਾਬਾ ਜਸਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।