26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਮੰਡਲ ਦਫ਼ਤਰ ਨਵਾਂਸ਼ਹਿਰ ਦੇ ਗੇਟ ਅੱਗੇ ਕੀਤੀ ਰੋਸ ਰੈਲੀ

ਅਜੀਤ ਡੈਸਕ 28-02-2026
ਨਵਾਂਸ਼ਹਿਰ, 27 ਫ਼ਰਵਰੀ (ਹਰਮਿੰਦਰ ਸਿੰਘ ਪਿੰਟੂ)-ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਪੈਨਸ਼ਨਰ ਵੈੱਲਫੇਅਰ ਫੈੱਡਰੇਸ਼ਨ, ਗਰਿਡ ਸਬ ਸਟੇਸ਼ਨ ਇੰਪਲਾਈਜ਼ ਜੂਨੀਅਨ ਅਤੇ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਦੇ ਸਦੇ 'ਤੇ ਮੰਡਲ ਦਫ਼ਤਰ ਨਵਾਂਸ਼ਹਿਰ ਦੇ ਗੇਟ ਅੱਗੇ ਰੋਸ ਰੈਲੀ ਕੀਤੀ ਗਈ | ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮੋਹਣ ਸਿੰਘ ਬੂਟਾ ਉਟਾਲਾ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਸਰਕਲ ਨਵਾਂਸ਼ਹਿਰ ਅਤੇ ਤਰਲੋਚਨ ਸਿੰਘ ਪ੍ਰਧਾਨ ਐਮ.ਐਸ.ਯੂ ਸਰਕਲ ਨਵਾਂਸ਼ਹਿਰ ਨੇ ਕਿਹਾ ਤਰਨਤਾਰਨ ਜ਼ਿਲ੍ਹੇ ਵਿੱਚ ਸ਼ੇਰੋ ਸ਼ੂਗਰ ਮਿੱਲ੍ਹ ਨੂੰ ਪੁੱਡਾ ਨੂੰ ਦੇਣ ਵਿਰੁੱਧ ਕਿਸਾਨ ਸੰਯੁਕਤ ਮੋਰਚੇ ਨਾਲ ਗੁਰਪ੍ਰੀਤ ਸਿੰਘ ਗੰਡੀਵਿੰਡ ਕਨਵੀਨਰ ਜੁਆਇੰਟ ਫੋਰਮ ਬਿਜਲੀ ਬੋਰਡ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਨ ਨੂੰ ਕਿਸਾਨ ਸੰਯੁਕਤ ਮੋਰਚੇ ਦੇ ਆਗੂਆਂ ਨਾਲ ਗਿ੍ਫਤਾਰ ਕੀਤਾ ਗਿਆ ਹੈ ਨੂੰ ਰਿਹਾ ਕੀਤਾ ਜਾਵੇ ਨਹੀ ਤਾਂ ਬਿਜਲੀ ਕਾਮੇ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਬਲਜਿੰਦਰ ਸਿੰਘ ਪ੍ਰਧਾਨ ਸ਼ਹਿਰੀ ਨਵਾਂਸ਼ਹਿਰ, ਸੁਰਜੀਤ ਸਿੰਘ ਜਰਨਲ ਸਕੱਤਰ ਸ਼ਹਿਰੀ ਨਵਾਂਸ਼ਹਿਰ, ਰਕੇਸ਼ ਕੁਮਾਰ ਜਰਨਲ ਸਕੱਤਰ ਦਿਹਾਤੀ ਨਵਾਂਸ਼ਹਿਰ, ਕੁਲਵੰਤ ਰਾਏ ਕੈਸ਼ੀਅਰ, ਅਮਿਤ ਕੁਮਾਰ ਪ੍ਰਧਾਨ ਮੰਡਲ ਪ੍ਰਧਾਨ ਐਮ. ਐਸ. ਯੂ, ਹਰਪ੍ਰੀਤ ਸਿੰਘ ਪ੍ਰਧਾਨ ਐਚ.ਬੀ, ਅਮਿਤ ਕੁਮਾਰ, ਕਮਲ ਕੁਮਾਰ ਬਰਨਾਲਾ, ਅਜੀਤ ਸਿੰਘ, ਪਰਮਜੀਤ ਸਿੰਘ ਮੀਰਪੁਰੀ, ਸੋਮ ਨਾਥ ਜੇ.ਈ, ਅਮਰਜੀਤ ਸਿੰਘ ਜੇ. ਈ, ਪਵਨ ਕੁਮਾਰ ਜੇ. ਈ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕਾ ਨੇ ਸਰਬਸੰਮਤੀ ਨਾਲ ਚੁਣੀਆਂ 5 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੇ ਚੈੱਕ ਅਗਲੀ ਖ਼ਬਰ ਨਵਾਂਸ਼ਹਿਰ 'ਚ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਮੈਂਬਰਾਂ ਨੇ ਚੁੱਕੀ ਸਹੁੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।