26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਗੁ: ਗੁਰਪਲਾਹ ਪੰਜ ਟਾਹਲੀਆਂ ਸਾਹਿਬ ਵਿਖੇ 47ਵੇਂ ਹੋਲਾ-ਮਹੱਲਾ ਵੇਟ ਲਿਫਟਿੰਗ ਮੁਕਾਬਲੇ 4 ਮਾਰਚ ਨੂੰ

ਅਜੀਤ ਡੈਸਕ 28-02-2026
ਬਹਿਰਾਮ, 27 ਫਰਵਰੀ (ਸਰਬਜੀਤ ਸਿੰਘ ਰਾਣਾ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗੁਰਪਲਾਹ ਪੰਜ ਟਾਹਲੀਆਂ ਸਾਹਿਬ ਚੱਕ ਗੁਰੂ, ਭਰੋਮਜਾਰਾ ਰਾਣੂੰਆਂ ਤੇ ਸਰਹਾਲਾ ਰਾਣੂੰਆ ਹੋਲਾ-ਮਹੱਲਾ ਵੇਟ ਲਿਫਟਿੰਗ ਕਮੇਟੀ ਵਲੋਂ ਐਨ.ਆਰ.ਆਈ ਵੀਰਾਂ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 47ਵੇਂ ਹੋਲਾ ਮਹੱਲਾ ਵੇਟ ਲਿਫਟਿੰਗ ਮੁਕਾਬਲੇ 4 ਮਾਰਚ ਦਿਨ ਬੁੱਧਵਾਰ ਨੂੰ ਸਰਕਾਰੀ ਡਿਸਪੈਂਸਰੀ ਸਰਹਾਲਾ ਰਾਣੂੰਆਂ ਵਿਖੇ ਕਰਵਾਏ ਜਾਣਗੇ ਜਿਸ ਦਾ ਉਦਘਾਟਨ ਸਵੇਰੇ 10 ਵਜੇ ਸਮਾਜ ਸੇਵੀ ਗੁਰਦਿਆਲ ਸਿੰਘ ਰਾਣਾ ਅਤੇ ਮੁੱਖ ਗ੍ਰੰਥੀ ਗੁਰਦੁਆਰਾ ਗੁਰਪਲਾਹ ਪੰਜ ਟਾਲੀਆਂ ਸਾਹਿਬ ਵਲੋਂ ਕੀਤਾ ਜਾਵੇਗਾ | ਇਸ ਸਬੰਧੀ ਮਨਜੀਤ ਸਿੰਘ ਡੀ.ਐਸ.ਪੀ ਅਤੇ ਪਿ੍ੰ. ਰੌਸ਼ਨ ਲਾਲ ਨੰਬਰਦਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰ ਕੈਟਾਗਰੀ 60 ਕਿੱਲੋ ਗ੍ਰਾਮ, 65 ਕਿੱਲੋ ਗ੍ਰਾਮ, 71 ਕਿੱਲੋ ਗ੍ਰਾਮ, 79 ਕਿੱਲੋ ਗ੍ਰਾਮ, 88 ਕਿੱਲੋ ਗ੍ਰਾਮ, 94 ਕਿੱਲੋ ਗ੍ਰਾਮ, 110 ਕਿੱਲੋ ਗ੍ਰਾਮ ਅਤੇ 110 ਕਿੱਲੋ ਗ੍ਰਾਮ ਤੱਕ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਉਕਤ ਭਾਰ ਕੈਟਾਗਰੀ ਦੇ ਭਾਰਤੋਲਕਾਂ ਲਈ ਕ੍ਰਮਵਾਰ 103 ਕਿ.ਗ੍ਰਾ, 111 ਕਿ. ਗ੍ਰਾ, 116 ਕਿ. ਗ੍ਰਾ, 121 ਕਿ.ਗ੍ਰਾ, 125 ਕਿ. ਗ੍ਰਾਮ, 130 ਕਿ.ਗ੍ਰਾ, 135 ਕਿ. ਗ੍ਰਾ, 140 ਕਿ. ਗ੍ਰਾ, ਭਾਰ ਕਵਾਲੀਫਾਈ ਕਰਨਾ ਜ਼ਰੂਰੀ ਹੈ | ਜੇਤੂ ਖਿਡਾਰੀਆਂ ਨੂੰ ਦਿਲ ਖਿੱਚਵੇਂ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਉਹਨਾਂ ਦੱਸਿਆ ਕਿ ਵੇਟ ਲਿਫਟਿੰਗ ਮੁਕਾਬਲੇ ਵਿੱਚ ਲੜਕੀਆਂ ਦੀਆਂ ਸ਼ੋਟ ਲਿਫਟਾਂ ਲਗਾਈਆਂ ਜਾਣਗੀਆਂ | ਉਹਨਾਂ ਦੱਸਿਆ ਕਿ ਸਵੇਰੇ 8 ਤੋਂ 9 ਵਜੇ ਤੱਕ ਹਿੱਸਾ ਲੈਣ ਵਾਲੇ ਭਾਰਤੋਲਕਾਂ ਦਾ ਭਾਰ ਤੋਲਿਆ ਜਾਵੇਗਾ | ਇਨਾਮਾਂ ਦੀ ਵੰਡ ਸ਼ਾਮ 4 ਵਜੇ ਕੀਤੀ ਜਾਵੇਗੀ |
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ ਅਗਲੀ ਖ਼ਬਰ ਵਿਧਾਇਕਾ ਨੇ ਸਰਬਸੰਮਤੀ ਨਾਲ ਚੁਣੀਆਂ 5 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੇ ਚੈੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।