26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਇੰਪਲਾਈਜ਼ ਫੈੱਡਰੇਸ਼ਨ ਪਹਿਲਵਾਨ ਦੀ ਸੂਬਾ ਪੱਧਰੀ ਕਮੇਟੀ ਦੀ ਚੋਣ

ਅਜੀਤ ਡੈਸਕ 28-02-2026
ਸਾਥੀ ਇਕਬਾਲ ਸਿੰਘ ਸਹੋਤਾ ਬਛੌੜੀ ਵਾਲੇ |


ਬਲਾਚੌਰ, 27 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਇੰਪਲਾਈਜ਼ ਫੈੱਡਰੇਸ਼ਨ ਸੁਰਿੰਦਰ ਸਿੰਘ ਪਹਿਲਵਾਨ ਪੰਜਾਬ ਰਾਜ ਬਿਜਲੀ ਬੋਰਡ ਦੀ ਸੂਬਾ ਪੱਧਰੀ ਚੋਣ ਦੌਰਾਨ ਸਰਕਲ ਨਵਾਂਸ਼ਹਿਰ ਤੋਂ ਉੱਘੇ ਨੌਜਵਾਨ ਸੰਘਰਸ਼ੀ ਆਗੂ ਇਕਬਾਲ ਸਿੰਘ ਸਹੋਤਾ ਬਛੌੜੀ ਸਰਬਸੰਮਤੀ ਨਾਲ ਸੂਬਾ ਕਮੇਟੀ ਦੇ ਆਰਗੇਨਾਈਜ਼ਰ ਚੁਣੇ ਗਏ | ਇਹ ਚੋਣ ਬੀਤੇ ਦਿਨੀਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ ਸੀ | ਇਸ ਚੋਣ ਸੰਬੰਧੀ ਸੂਚਨਾ ਸਬ-ਡਵੀਜ਼ਨ ਬਲਾਚੌਰ ਨੰਬਰ-2 ਦੇ ਪ੍ਰਧਾਨ ਸਾਥੀ ਵਿਨੋਦ ਕੁਮਾਰ ਟਕਾਰਲਾ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਸੂਬਾ ਕਮੇਟੀ ਦੇ ਆਰਗੇਨਾਈਜ਼ਰ ਚੁਣੇ ਗਏ ਸਾਥੀ ਇਕਬਾਲ ਸਿੰਘ ਸਹੋਤਾ ਦਾ ਸਬ-ਡਵੀਜ਼ਨ ਨੰਬਰ-1 ਅਤੇ ਨੰਬਰ-2 ਬਲਾਚੌਰ ਵੱਲੋਂ ਵੀ ਜਲਦੀ ਸਨਮਾਨ ਕੀਤਾ ਜਾ ਰਿਹਾ ਹੈ | ਸਾਥੀ ਇਕਬਾਲ ਸਿੰਘ ਸਹੋਤਾ ਮਹਿਕਮੇ ਅਤੇ ਜਥੇਬੰਦੀ ਨੂੰ ਸਮਰਪਿਤ ਸੰਘਰਸ਼ੀ ਆਗੂ ਹਨ |
ਪਿਛਲੀ ਖ਼ਬਰ ਰੀਹਲ ਗੋਤ ਦਾ ਸਤੀ ਮੇਲਾ 1 ਮਾਰਚ ਨੂੰ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।