ਮੱਲਪੁਰ ਅੜਕਾਂ- ਬਲਵੀਰ ਸਿੰਘ ਦਾ ਜਨਮ ਬੂਟਾ ਰਾਮ ਦੇ ਗ੍ਰਹਿ ਪਿੰਡ ਭੀਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਮਾਤਾ ਬਿਮਲਾ ਦੇਵੀ ਦੀ ਕੁੱਖੋਂ 13 ਫਰਵਰੀ 1966 ਵਿੱਚ ਹੋਇਆ | ਇਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ | 1995 'ਚ ਸਰਕਾਰੀ ਹਾਈ ਸਕੂਲ ਮਨਸੂਰਪੁਰ ਜ਼ਿਲ੍ਹਾ ਜਲੰਧਰ 'ਚ ਸੇਵਾਦਾਰ ਵਜੋਂ ਨਿਯੁਕਤ ਹੋਏ | ਉਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖੇ 14 ਸਾਲ ਸੇਵਾ ਨਿਭਾਈ ਉਸ ਤੋਂ ਬਾਅਦ 1 ਜੁਲਾਈ 2016 ਤੋਂ 28 ਫਰਵਰੀ 2026 ਤੱਕ 10 ਸਾਲ ਦੀ ਸੇਵਾ ਸਰਕਾਰੀ ਹਾਈ ਸਕੂਲ ਭੀਣ ਵਿਖੇ ਨਿਭਾਈ | ਇਨ੍ਹਾਂ ਦਾ ਵਿਆਹ ਨਰਿੰਦਰ ਕੌਰ ਨਾਲ ਹੋਇਆ | ਇਨ੍ਹਾਂ ਦੇ ਘਰ ਦੋ ਲੜਕੀਆਂ ਅਤੇ ਦੋ ਪੁੱਤਰਾਂ ਨੇ ਜਨਮ ਲਿਆ | ਬਲਵੀਰ ਸਿੰਘ ਅੱਜ 28 ਫਰਵਰੀ ਨੂੰ ਸਰਕਾਰੀ ਹਾਈ ਸਕੂਲ ਭੀਣ ਤੋਂ ਬਤੌਰ ਸੇਵਾਦਾਰ ਵਜੋਂ ਸੇਵਾ ਮੁਕਤ ਹੋ ਰਹੇ ਹਨ | ਅੱਜ ਉਨ੍ਹਾਂ ਦੀ ਵਿਦਾਇਗੀ 'ਤੇ ਸਮੂਹ ਸਕੂਲ ਸਟਾਫ਼ ਵਲੋਂ ਵਿਦਾਇਗੀ ਪਾਰਟੀ ਦਿੱਤੀ ਜਾ ਰਹੀ ਹੈ | -ਮਨਜੀਤ ਸਿੰਘ ਜੱਬੋਵਾਲ