ਸੜੋਆ, 28 ਫਰਵਰੀ (ਬਲਵਿੰਦਰ ਨਾਨੋਵਾਲੀਆ)-ਅੱਖਰ ਗਿਆਨ ਨਾਲ ਇਨਸਾਨ ਹਰ ਔਖੀ ਤੋਂ ਔਖੀ ਮੰਜਲ ਨੂੰ ਅਸਾਨੀ ਨਾਲ ਪ੍ਰਾਪਤ ਕਰ ਜਾਂਦਾ ਹੈ | ਇਹ ਵਿਚਾਰ ਪੁਸਤਕ ਪ੍ਰੇਮੀ ਜਸਵੀਰ ਬੇਗਮਪੁਰੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪਿੰਡਾਂ ਅੰਦਰ ਹੋ ਰਹੇ ਸਮਾਗਮਾਂ ਦੌਰਾਨ ਲਗਾਏ ਜਾ ਰਹੇ ਕਿਸਾਬਾਂ ਦੇ ਸਟਾਲ ਦਾ ਉਦਘਾਟਨ ਕਰਦਿਆਂ ਨੈਸ਼ਨਲ ਅਵਾਰਡੀ ਸਾਬਕਾ ਸਰਪੰਚ ਰਾਜਬਲਵਿੰਦਰ ਸਿੰਘ ਸਹੂੰਗੜ੍ਹਾ ਨੇ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਕਿਤਾਬਾਂ ਨੂੰ ਪਿਆਰ ਕਰਨ ਵਾਲਾ ਜਸਵੀਰ ਬੇਗਮਪੁਰੀ ਹਰ ਸਮਾਗਮ 'ਚ ਪਹੁੰਚ ਕੇ ਕਿਤਾਬਾਂ ਦੇ ਸਟਾਲ ਲਗਾ ਕੇ ਆਮ ਲੋਕਾਂ ਨੂੰ ਕਿਤਾਬਾਂ ਨਾਲ ਮੁੜ ਤੋਂ ਜੋੜਨ ਦਾ ਜੋ ਉਪਰਾਲਾ ਕਰ ਰਿਹਾ ਹੈ, ਇਸ ਕਾਰਜ ਲਈ ਜਸਵੀਰ ਬੇਗਮਪੁਰੀ ਦੀ ਹਰ ਪਾਸੇ ਪ੍ਰਸੰਸ ਹੋ ਰਹੀ ਹੈ | ਇਸ ਮੌਕੇ ਵਡੀ ਗਿਣਤੀ 'ਚ ਪੁਸਤਕ ਪ੍ਰੇਮੀਆਂ ਨੇ ਜਸਵੀਰ ਬੇਗਮਪੁਰੀ ਵਲੋਂ ਬਹੁਤ ਹੀ ਘੱਟ ਕੀਮਤ 'ਤੇ ਵੇਚੀਾਂ ਜਾ ਰਹੀਆਂ ਕਿਤਾਬਾਂ ਵੀ ਖਰੀਦੀਆਂ |