19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਨੌਜਵਾਨ ਨਵਦੀਪ ਬੰਗੜ ਦੇ ਪਿੰਡ ਪਹੁੰਚਣ 'ਤੇ ਨਗਰ ਨਿਵਾਸੀਆਂ ਅਤੇ ਵਿਧਾਇਕ ਡਾ. ਸੁੱਖੀ ਵਲੋਂ ਸਨਮਾਨ

ਅਜੀਤ ਡੈਸਕ 01-03-2026
ਬਹਿਰਾਮ , 28 ਫਰਵਰੀ (ਨਛੱਤਰ ਸਿੰਘ ਬਹਿਰਾਮ)-ਉਹ ਵਿਦਿਆਰਥੀ ਹਮੇਸ਼ਾ ਤਰੱਕੀ ਦੀਆਂ ਮੰਜਿਲਾਂ ਵੱਲ ਵਧਦੇ ਹਨ, ਜਿਨ੍ਹਾਂ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕੀਤੀ ਹੋਵੇ | ਇਹ ਸ਼ਬਦ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਪਿੰਡ ਮੱਲ੍ਹਾ ਸੋਢੀਆਂ ਦੇ ਅਗਾਂਹਵਧੂ ਨੌਜਵਾਨ ਵਿਦਿਆਰਥੀ ਨਵਦੀਪ ਬੰਗੜ ਦੇ ਸਨਮਾਨ ਸਮਾਗਮ ਦੌਰਾਨ ਆਖੇ | ਉਪਰੰਤ ਉਨ੍ਹਾਂ ਜਿੱਥੇ ਉਕਤ ਵਿਦਿਆਰਥੀ ਦਾ ਸਨਮਾਨ ਕੀਤਾ ਉਥੇ ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਦੇਸ਼ ਅਤੇ ਪੰਜਾਬ ਹੋਰ ਤਰੱਕੀ ਕਰੇ | ਇੱਥੇ ਇਹ ਵੀ ਦੱਸਣਯੋਗ ਹੈ ਕਿ ਨਵਦੀਪ ਬੰਗੜ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦਾ ਵਿਦਿਆਰਥੀ ਹੈ | ਬੀਤੇ ਦਿਨੀਂ ਮਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਤੇ ਰੀਜਨਲ ਡ੍ਰੈਕਟੋਰੇਟ ਚੰਡੀਗੜ੍ਹ ਵਲੋਂ ਸੋਲਨ ਹਿਮਾਚਲ ਪ੍ਰਦੇਸ਼ ਵਿਖੇ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਲਗਾਇਆ ਸੀ ਜਿਸ ਵਿੱਚੋਂ ਉਕਤ ਵਿਦਿਆਰਥੀ ਨੇ ਭਾਰਤ 'ਚੋਂ ਤੀਜਾ ਅਤੇ ਪੰਜਾਬ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ | ਇਸ ਸਬੰਧੀ ਪਿੰਡ ਮੱਲ੍ਹਾ ਸੋਢੀਆਂ ਵਲੋਂ ਸਨਮਨ ਸਮਾਗਮ ਕੀਤਾ ਗਿਆ | ਇਸ ਮੌਕੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੋਹਣ ਲਾਲ ਢੰਡਾ, ਸਾਬਕਾ ਸੰਮਤੀ ਮੈਂਬਰ ਸੁਖਦੇਵ ਰਾਜ, ਮੋਹਣ ਲਾਲ ਸਰਪੰਚ ਬਹਿਰਾਮ, ਐਡਵੋਕੇਟ ਰਾਜ ਕੁਮਾਰ, ਸਾਬਕਾ ਸਰਪੰਚ, ਸੁਸ਼ਮਾ ਦੇਵੀ ਨਿਰਮਲ ਪੰਚ ਮੱਲ੍ਹਾ ਸੋਢੀਆਂ, ਨੰਬਰਦਾਰ ਹਰਜਿੰਦਰ ਸਿੰਘ, ਗੁਰਮੇਲ ਸਿੰਘ, ਹਰੀ ਰਾਮ, ਰਾਮ ਲਾਲ, ਰੇਸ਼ਮ ਲਾਲ, ਪਰਮਜੀਤ ਪੌੜਵਾਲ, ਸੁਰਿੰਦਰ ਪਾਲ, ਲਾਡੀ ਬੰਗੜ, ਬਲਵੀਰ ਕੌਰ ਪੰਚ, ਬਲਜਿੰਦਰ ਕੌਰ ਪੰਚ, ਗੁਰਮੁੱਖ ਬਹਿਰਾਮ, ਬਿਕਰਮਜੀਤ, ਓਮ ਪ੍ਰਕਾਸ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਧਵਾਂ 'ਚ ਸਾਈਾ ਲੋਕ ਬੜ੍ਹ ਵਾਲਿਆਂ ਦਾ ਮੇਲਾ 12 ਤੋਂ 15 ਤੱਕ-ਸੰਤ ਤਾਰਾ ਚੰਦ ਅਗਲੀ ਖ਼ਬਰ ਨੂਰਪੁਰ 'ਚ ਮੁਫ਼ਤ ਸਿਹਤ ਜਾਂਚ ਕੈਂਪ ਦੌਰਾਨ 180 ਮਰੀਜ਼ਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।