19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸਹਿਯੋਗ ਸੇਵਾ ਸੁਸਾਇਟੀ ਵਲੋਂ ਖ਼ੂਨਦਾਨ ਅਤੇ ਮੈਡੀਕਲ ਜਾਂਚ ਕੈਂਪ ਦਾ ਪੋਸਟਰ ਜਾਰੀ

ਅਜੀਤ ਡੈਸਕ 01-03-2026
ਨਵਾਂਸ਼ਹਿਰ, 28 ਫਰਵਰੀ (ਦੀਦਾਰ ਸਿੰਘ ਸ਼ੇਤਰਾ) - ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੀ ਸੰਸਥਾ ਸਹਿਯੋਗ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਹਰੇਕ ਮਹੀਨੇ ਰਾਸ਼ਨ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ 'ਚ ਸਹਾਇਤਾ ਕਰਨ ਲਈ ਵਰਦੀਆਂ ਅਤੇ ਸਟੇਸ਼ਨਰੀ ਦੀ ਸੇਵਾ ਕੀਤੀ ਜਾਂਦੀ ਹੈ | ਮਾਨਵਤਾ ਦੀ ਭਲਾਈ ਲਈ ਪਹਿਲਾ ਖੂਨਦਾਨ ਅਤੇ ਮੈਡੀਕਲ ਜਾਂਚ ਕੈਂਪ 8 ਮਾਰਚ ਨੂੰ ਬਾਈ ਦੀ ਕੁਟੀਆ ਪੰਡੋਰਾ ਮੁਹੱਲਾ ਵਿਖੇ ਲਗਾਇਆ ਜਾਵੇਗਾ | ਇਸ ਕੈਂਪ ਦਾ ਪੋਸਟਰ ਅਤੇ ਕਾਰਡ ਸਾਰੇ ਮੈਂਬਰਾਂ ਦੀ ਮੀਟਿੰਗ ਵਿੱਚ ਜਾਰੀ ਕੀਤਾ ਗਿਆ | ਇਹ ਪੋਸਟਰ ਜਾਰੀ ਕਰਨ ਸਮੇਂ ਸੁਸਾਇਟੀ ਦੇ ਚੇਅਰਮੈਨ ਪ੍ਰਦੀਪ ਜੋਸ਼ੀ ਅਤੇ ਪ੍ਰਧਾਨ ਪ੍ਰਦੀਪ ਧੀਂਗੜਾ ਨੇ ਕਿਹਾ ਕਿ ਖੂਨਦਾਨ ਇੱਕ ਮਹਾਂ ਦਾਨ ਹੈ | ਕਿਸੇ ਦੀ ਜਿੰਦਗੀ ਬਚਾਉਣ ਲਈ ਨਿਰਸਵਾਰਥ ਸੇਵਾ ਉੱਤਮ ਸੇਵਾ ਹੈ | ਸੁਸਾਇਟੀ ਦੇ ਸਕੱਤਰ ਮਨੀਸ਼ ਖੋਸਲਾ ਅਤੇ ਸੁਸਾਇਟੀ ਮੈਂਬਰ ਤਰਸੇਮ ਲਾਲ ਨੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਕੈਂਪ ਵਿੱਚ ਵੱਧ ਚੜ੍ਹ ਕੇ ਖੂਨਦਾਨ ਕਰਨ ਅਤੇ ਸਿਹਤ ਜਾਂਚ ਕਰਵਾਉਣ ਲਈ ਸਵੇਰੇ 10 ਵਜੇ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ 'ਤੇ ਸੁਸਾਇਟੀ ਦੇ ਚੇਅਰਮੈਨ ਪ੍ਰਦੀਪ ਜੋਸ਼ੀ, ਪ੍ਰਧਾਨ ਪ੍ਰਦੀਪ ਧੀਂਗੜਾ, ਸਕੱਤਰ ਮਨੀਸ਼ ਖੋਸਲਾ, ਚੇਤਨ ਸ਼ਰਮਾ, ਦੀਪਕ ਵਰਮਾ, ਤਰਸੇਮ ਲਾਲ, ਕਰਨ ਕਾਲੜਾ, ਰਿਦਮ ਅਰੋੜਾ, ਵਿਨੋਦ ਹਾਂਡਾ, ਮਨੀਸ਼ ਸ਼ਾਰਦਾ, ਰਵੀ ਸ਼ੰਕਰ, ਨਵੀਨ ਵਰਮਾ, ਮੁਕੁਲ ਕਪੂਰ, ਸੁਰੇਸ਼ ਸ਼ਰਮਾ, ਹਰਸ਼ ਮੁਰਗਈ, ਵਿੱਕੀ ਸੈਣੀ, ਪ੍ਰਦੀਪ ਸ਼ਰਮਾਂ, ਸੰਜੀਵ ਸ਼ਰਮਾਂ, ਗੌਰਵ ਕਪੂਰ, ਕੁਮਾਰ ਵਰਮਾ,ਸੋਨੂੰ ਹਾਂਡਾ,ਮਨੋਜ ਪੁੰਜ ਅਤੇ ਕੰਚਨ ਅਰੋੜਾ ਹਾਜ਼ਰ ਸਨ |
ਪਿਛਲੀ ਖ਼ਬਰ ਕੇ.ਵੀ ਕੇ ਲੰਗੜੋਆ ਵਿਖੇ ਹਾੜ੍ਹੀ ਦੀਆਂ ਫਸਲਾਂ ਸੰਬੰਧੀ ਲਗਾਇਆ ਕਿਸਾਨ ਸਿਖਲਾਈ ਕੈਂਪ ਅਗਲੀ ਖ਼ਬਰ ਮਾਨ ਪਰਿਵਾਰ ਵਲੋਂ ਭੀਣ ਸਕੂਲ ਨੂੰ 51000 ਰੁਪਏ ਦੀ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।