15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕਾਠਗੜ੍ਹ ਨਿਵਾਸੀ ਦੂਸ਼ਿਤ ਪਾਣੀ ਪੀਣ ਲਈ ਹੋਏ ਮਜਬੂਰ

ਅਜੀਤ ਡੈਸਕ 03-03-2026
ਕਾਠਗੜ੍ਹ, 2 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਦੂਸ਼ਿਤ ਪਾਣੀ ਪੀ ਕੇ ਕਾਠਗੜ੍ਹ ਨਿਵਾਸੀ ਕਿਵੇ ਤੁੰਦਰੁਸਤ ਰਹਿ ਸਕਣਗੇ, ਅਜਿਹਾ ਹਾਲ ਕਾਠਗੜ੍ਹ ਦੇ ਆਸ-ਪਾਸ ਬਣਿਆ ਹੋਇਆ ਹੈ | ਲੋਕਾਂ ਦੇ ਘਰਾਂ ਨੂੰ ਦੂਸ਼ਤਿ ਤੇ ਬਦਬੂਦਾਰ ਪਾਣੀ ਦੀ ਸਪਲਾਈ ਹੋ ਰਹੀ ਹੈ, ਜਿਸ ਨਾਲ ਲੋਕ ਬੀਮਾਰੀਆਂ ਦੀ ਜਕੜ ਵਿਚ ਆ ਰਹੇ ਹਨ | ਪਿੰਡ ਵਾਸੀਆਂ ਨੂੰ ਸ਼ੁੱਧ ਪਾਣੀ ਪੀਣ ਦੇ ਲਈ ਤਰਸਣਾ ਪੈ ਰਿਹਾਂ ਹੈ, ਜਦਕਿ ਜਲ ਸਪਲਾਈ ਵਿਭਾਗ ਲੋਕਾਂ ਨੂੰ ਬਿਮਾਰੀਆਂ ਵੰਡ ਰਿਹਾ ਹੈ | ਦੂਸ਼ਤਿ ਪਾਣੀ ਦੀ ਸਪਲਾਈ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪਿੰਡ ਵਾਸੀਆ ਨੇ ਦੱਸਿਆ ਕਿ ਬੇਸ਼ਕ ਜਲ ਸਪਲਾਈ ਵਿਭਾਗ ਲੋਕਾ ਨੂੰ ਸ਼ੁੱਧ ਪਾਣੀ ਮੁਹੱਈਆਂ ਕਰਵਾਉਣ ਲਈ ਯਤਨ ਕਰ ਰਿਹਾ ਹੈ, ਪਰ ਲੋਕਾਂ ਨੂੰ ਸਾਫ ਪਾਣੀ ਨਹੀ ਮਿਲ ਰਿਹਾ, ਇਹ ਸਭ ਵਿਭਾਗ ਦੀ ਲਾਪ੍ਰਵਾਹੀ ਦੇ ਚੱਲਦੇ ਹੋ ਰਿਹਾ ਹੈ | ਪੀਣ ਵਾਲੇ ਪਾਣੀ ਦੀ ਇਸ ਸਮੱਸਿਆ ਨੂੰ ਜਦ ਪੰਚਾਇਤ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਕਾਠਗੜ੍ਹ ਦੀ ਸਰਪੰਚ ਰਿਸ਼ੂ ਬਾਲਾ ਨੇ ਤੁਰੰਤ ਖੁਦ ਪਾਣੀ ਵਾਲੀ ਟੈਂਕੀ ਨੂੰ ਚੈੱਕ ਕੀਤਾ ਤਾਂ ਦੇਖਿਆ ਕਿ ਪਾਣੀ ਵਾਲੇ ਟੈਂਕੀ 'ਤੇ ਢੱਕਣ ਵੀ ਨਹੀ ਸੀ ਤੇ ਟੈਂਕੀ ਦੀ ਕੋਈ ਸਫਾਈ ਤੱਕ ਵੀ ਨਹੀ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਮੌਕੇ 'ਤੇ ਹੀ ਟੈਂਕੀ ਨੂੰ ਸਾਫ ਕਰਵਾਇਆ ਤੇ ਜਲ ਸਪਲਾਈ ਵਿਭਾਗ ਦੇ ਕਰਮਚਾਰੀ ਨੂੰ ਅੱਗੇ ਤੋਂ ਟੈਂਕੀ ਦੀ ਸਾਫ਼-ਸਫ਼ਾਈ ਵੱਲ ਧਿਆਨ ਦੇਣ ਦੀ ਤਾੜਨਾ ਕੀਤੀ | ਜਦੋਂ ਇਸ ਸਬੰਧ ਵਿਚ ਐੱਸ.ਡੀ.ਓ. ਵਾਟਰ ਸਪਲਾਈ ਮਨਜੀਤ ਸਿੰਘ ਨਵਾਂਸ਼ਹਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਣੀ ਦੀ ਟੈਂਕੀ ਦੀ ਸਫ਼ਾਈ ਕਰਵਾਈ ਗਈ ਹੈ ਅਤੇ ਉਸ ਵਿੱਚ ਕਲੋਰੀਨ ਦੀ ਦਵਾਈ ਪੁਆਈ ਜਾ ਰਹੀ ਹੈ | ਜਲਦ ਹੀ ਇਸ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰ ਲਿਆ ਜਾਵੇਗਾ ਤੇ ਲੋਕਾ ਨੂੰ ਸ਼ੁੱਧ ਤੇ ਸਾਫ ਸੁਥਰਾ ਪਾਣੀ ਮੁਹੱਈਆ ਹੋਵੇਗਾ |
ਪਿਛਲੀ ਖ਼ਬਰ ਬਸਪਾ ਦੀ ਸੂਬਾ ਪੱਧਰੀ ਰੈਲੀ ਸੰਬੰਧੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਅਗਲੀ ਖ਼ਬਰ ਸਰਕਾਰੀ ਸਕੂਲ ਕੌਲਗੜ੍ਹ ਵਿਖੇ ਪ੍ਰਦਰਸ਼ਨੀ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।