15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਚੱਕ ਗੁਰੂ ਵਿਖੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਕਰਵਾਇਆ

ਅਜੀਤ ਡੈਸਕ 03-03-2026
ਸਮੁੰਦੜਾ, 2 ਮਾਰਚ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਐਨ.ਆਰ.ਆਈ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਚੌਥਾ ਸੈਵਨ ਏ ਸਾਈਡ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ 24 ਟੀਮਾਂ ਦੇ ਬੜੇ ਹੀ ਰੌਚਕ ਮੁਕਾਬਲੇ ਹੋਏ | ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪਿੰਡ ਚੱਕ ਗੁਰੂ ਅਤੇ ਮਹਿੰਦਪੁਰ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ਵਿਚ ਚੱਕ ਗੁਰੂ ਨੇ ਮਹਿੰਦਪੁਰ ਨੂੰ 3-0 ਨਾਲ ਹਰਾ ਕੇ 61000 ਦਾ ਪਹਿਲਾ ਇਨਾਮ ਅਤੇ ਜੇਤੂ ਟਰਾਫੀ ਹਾਸਿਲ ਕੀਤੀ | ਉਪ-ਜੇਤੂ ਟੀਮ ਨੂੰ ਪ੍ਰਬੰਧਕਾਂ ਵਲੋਂ 51000 ਦੀ ਨਕਦ ਰਾਸ਼ੀ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਟੂਰਨਾਮੈਂਟ ਦੌਰਾਨ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਛੇ ਖਿਡਾਰੀਆਂ ਨੂੰ ਵੀ ਬੈਸਟ ਪਲੇਅਰ ਦਾ ਖਿਤਾਬ ਦਿੰਦਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਆਪਣੇ ਵਲੋਂ ਟੂਰਨਾਮੈਂਟ ਪ੍ਰਬੰਧਕਾਂ ਨੂੰ 11 ਹਜ਼ਾਰ ਦੀ ਨਕਦ ਰਾਸ਼ੀ ਵੀ ਭੇਟ ਕੀਤੀ | ਇਸ ਮੌਕੇ ਫੀਫਾ ਦੇ ਰੈਫਰੀ ਰਹਿ ਚੁੱਕੇ ਹਰਭਜਨ ਸਿੰਘ ਗਿੱਲ ਯੂ.ਐਸ.ਏ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਪ੍ਰਬੰਧਕਾਂ ਵਲੋਂ ਟੂਰਨਾਮੈਂਟ ਲਈ ਪਹਿਲਾ ਇਨਾਮ ਦੇਣ ਵਾਲੇ ਭੁਪਿੰਦਰ ਸਿੰਘ ਭੱਠਲ ਸਪੇਨ, ਅਵਤਾਰ ਸਿੰਘ ਭੱਠਲ ਕੈਨੇਡਾ, ਫੁੱਟਬਾਲ ਗਰਾਊਾਡਾਂ ਤਿਆਰ ਕਰਨ ਦੇ ਮਾਹਰ ਅਜਾਇਬ ਸਿੰਘ ਚੱਕ ਗੁੱਜਰਾਂ, ਅਮਰਜੀਤ ਸਿੰਘ ਯੂ.ਕੇ, ਬਲਜੀਤ ਸਿੰਘ ਵਿੱਕੀ ਪੁਰਤਗਾਲ, ਜਸਕਰਨ ਸਿੰਘ ਆਸਟਰੇਲੀਆ, ਸੁਖਵਿੰਦਰ ਸਿੰਘ ਸਪੇਨ, ਮਨਕਰਨ ਸਿੰਘ ਕੈਨੇਡਾ, ਕਰਨਵੀਰ ਸਿੰਘ ਕੈਨੇਡਾ, ਸਤਨਾਮ ਸਿੰਘ ਯੂ.ਕੇ., ਮਨਜੀਤ ਕੁਮਾਰ ਇਟਲੀ, ਮਨਦੀਪ ਕੁਮਾਰ ਮੋਨੂੰ ਅਸਟ੍ਰੇਲੀਆ, ਅਮਰਜੀਤ ਸਿੰਘ ਕੈਨੇਡਾ ਆਦਿ ਸਮੇਤ ਵੱਖ-ਵੱਖ ਸਹਿਯੋਗੀ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਸ਼ਪਾਲ ਸਿੰਘ ਰੱਕੜ, ਭੁਪਿੰਦਰ ਸਿੰਘ ਭੱਠਲ, ਪ੍ਰਦੀਪ ਸਿੰਘ ਗਿੱਲ, ਸਿਮਰਪ੍ਰੀਤ ਸਿੰਘ ਸਿੰਪੀ, ਮਨਵੀਰ ਸਿੰਘ ਮੰਨਾ, ਨਿਖਿਲ ਕੁਮਾਰ, ਸੂਬੇਦਾਰ ਜਗਤਾਰ ਸਿੰਘ ਭੱਠਲ, ਰਾਮ ਤੀਰਥ ਸਿੰਘ ਬਿੱਲਾ, ਕੈਪਟਨ ਅਮਰਜੀਤ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਵਿਆਹ ਸਮਾਗਮ 'ਚ ਨੌਜਵਾਨ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ ਅਗਲੀ ਖ਼ਬਰ ਗੁਰੂ ਨਾਨਕ ਲੰਗਰ ਹਾਲ ਪੱਲੀ-ਝਿੱਕੀ ਵਿਖੇ ਹੋਲੇ-ਮਹੱਲੇ ਨੂੰ ਸਮਰਪਿਤ ਲੰਗਰਾਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।