05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅਣਪਛਾਤੀ ਗੱਡੀ ਵਲੋਂ ਮੋਟਰਸਾਈਕਲ ਸਵਾਰ ਨੂੰ ਮਾਰੀ ਜ਼ਬਰਦਸਤ ਟੱਕਰ

ਅਜੀਤ ਡੈਸਕ 08-03-2026
ਬਲਾਚੌਰ, 7 ਮਾਰਚ (ਨਰੇਸ਼ ਧੌਲ)- ਬਲਾਚੌਰ ਬਾਈਪਾਸ ਸਰਪੰਚ ਢਾਬੇ ਦੇ ਨਜ਼ਦੀਕ ਇੱਕ ਅਣਪਛਾਤੀ ਗੱਡੀ ਵੱਲੋਂ ਮੋਟਰਸਾਈਕਲ ਸਵਾਰ ਨੂੰ ਜਬਰਦਸਤ ਟੱਕਰ ਮਾਰਨ ਦੀ ਖਬਰ ਹੈ | ਐਸ.ਐਸ.ਐਫ ਟੀਮ ਦੇ ਇੰਚਾਰਜ ਕੁਲਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇੱਕ ਮੋਟਰਸਾਈਕਲ ਨੰਬਰ ਪੀ.ਬੀ 32 ਡਬਲਯੂ 1745 ਜਿਸ ਨੂੰ ਅਕਾਸ਼ ਕੁਮਾਰ ਪੁੱਤਰ ਸਾਹਲੀ ਗਰਮ ਵਾਸੀ ਕਾਠਗੜ੍ਹ ਚਲਾ ਰਿਹਾ ਸੀ ਕਿ ਜਦੋਂ ਉਹ ਬਲਾਚੌਰ ਬਾਈਪਾਸ ਜਲੰਧਰ-ਚੰਡੀਗੜ੍ਹ ਰੋਡ 'ਤੇ ਸਰਪੰਚ ਢਾਬੇ ਦੇ ਨਜ਼ਦੀਕ ਪੁੱਜਾ ਤਾਂ ਕਿਸੇ ਅਣਪਛਾਤੇ ਵਾਹਨ ਵੱਲੋਂ ਅਚਾਨਕ ਜਬਰਦਸਤ ਟੱਕਰ ਮਾਰ ਦਿੱਤੀ ਗਈ | ਜਿਸ ਦੇ ਫਲਸਰੂਪ ਮੋਟਰਸਾਈਕਲ ਚਾਲਕ ਅਕਾਸ਼ ਕੁਮਾਰ ਗੰਭੀਰ ਜਖ਼ਮੀ ਹੋ ਗਿਆ ਅਤੇ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ | ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਐਸ. ਐਫ਼ ਦੀ ਟੀਮ ਦੇ ਇੰਚਾਰਜ ਏ.ਐਸ.ਆਈ ਕੁਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ | ਜਿਨ੍ਹਾਂ ਨੇ ਜਖਮੀ ਅਕਾਸ਼ ਕੁਮਾਰ ਨੂੰ ਬਲਾਚੌਰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਅਤੇ ਮੋਟਰਸਾਈਕਲ ਸਾਈਡ 'ਤੇ ਕਰਵਾ ਕੇ ਰਸਤਾ ਚਾਲੂ ਕਰਵਾਇਆ | ਐਸ.ਐਸ.ਐਫ ਦੀ ਟੀਮ ਵੱਲੋਂ ਇਸ ਘਟਨਾ ਦੀ ਸੂਚਨਾ ਬਲਾਚੌਰ ਸਿਟੀ ਪੁਲਿਸ ਨੂੰ ਦਿੱਤੀ ਗਈ ਜਿਸ 'ਤੇ ਪੁਲਿਸ ਨੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |
ਪਿਛਲੀ ਖ਼ਬਰ ਹੋਲੇ-ਮਹੱਲੇ ਨੂੰ ਸਮਰਪਿਤ ਚੱਕਗੁਰੂ 'ਚ ਛਿੰਝ ਮੇਲਾ 10 ਨੰੂ ਅਗਲੀ ਖ਼ਬਰ ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਵਾਲੀਆਂ ਔਰਤਾਂ ਨੇ ਹੀ ਪਾਈ ਮੰਜ਼ਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।