06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬਲਾਚੌਰ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਆਮ ਇਜਲਾਸ ਹੋਇਆ

ਅਜੀਤ ਡੈਸਕ 08-03-2026

ਬਲਾਚੌਰ, 7 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਆਮ ਅਜਲਾਸ ਪੀ.ਏ.ਡੀ.ਬੀ ਬਲਾਚੌਰ ਦੇ ਪ੍ਰਧਾਨ ਨਰੇਸ਼ ਕੁਮਾਰ ਨੀਟਾ ਜੀਤਪੁਰ ਦੀ ਪ੍ਰਧਾਨਗੀ ਹੇਠ ਹੋਇਆ | ਇਸ ਮੌਕੇ ਬੈਂਕ ਦੇ ਵਿੱਤੀ ਸਾਲ 2024-25 ਦੀ ਬੈਂਲੈਂਸ ਸੀਟ, ਚਿੱਠਾ ਲਾਭ ਹਾਨੀ ਅਤੇ ਆਡੀਟਰ ਵੱਲੋਂ ਕੀਤੇ ਗਏ ਆਡਿਟ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਬੈਂਕ ਦੀ ਬਿਹਤਰੀ ਲਈ ਮਤੇ ਪਾਸ ਕੀਤੇ ਗਏ | ਪੀ.ਏ.ਡੀ.ਬੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਹਾਇਕ ਜਨਰਲ ਮੈਨੇਜਰ ਪਰਮਜੀਤ ਸਿੰਘ ਖੇਤਰ ਨੇ ਬੈਂਕ ਦੀਆਂ ਲਾਭਪਾਤਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਬੈਂਕ ਮੈਨੇਜਰ ਹਰਮੇਸ਼ ਲਾਲ ਨੇ ਆਏ ਹੋਏ ਮਹਿਮਾਨਾਂ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ | ਇਸ ਮੌਕੇ ਜਸਵਿੰਦਰ ਸਿੰਘ ਮੈਨੇਜਰ ਪੀ.ਏ.ਡੀ.ਬੀ ਬੰਗਾ, ਸੇਵਾਮੁਕਤ ਮੈਨੇਜਰ ਚਰਨਜੀਤ ਮੀਲੂ, ਨਰੇਸ਼ ਕੁਮਾਰ ਫ਼ੀਲਡ ਅਫ਼ਸਰ, ਕੁਲਜੀਤ ਸਿੰਘ ਫ਼ੀਲਡ ਅਫ਼ਸਰ, ਮੋਨਿਕਾ ਸਹਾਇਕ ਮੈਨੇਜਰ, ਮਨੋਹਰ ਕੁਮਾਰ ਨਵਾਂਸ਼ਹਿਰ, ਮਨੋਜ ਕੁਮਾਰ ਬਲਾਚੌਰ, ਰਣਜੀਤ ਸਿੰਘ ਟੱਪਰੀਆਂ ਖ਼ੁਰਦ, ਹਰਜਿੰਦਰ ਸਿੰਘ ਲਾਲੀ ਬਛੌੜੀ, ਸੰਦੀਪ ਭਾਟੀਆ ਬਲਾਚੌਰ, ਭਾਗਮੱਲ ਕੰਗਣਾ, ਭਜਨੋ ਦੇਵੀ ਲੰਬੂਆਂ, ਕਸ਼ਮੀਰ ਕੌਰ ਬੱਲੋਵਾਲ ਸੌਂਖੜੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਵਾਲੀਆਂ ਔਰਤਾਂ ਨੇ ਹੀ ਪਾਈ ਮੰਜ਼ਿਲ <br/> ਅਗਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਸ਼ਕਤੀ ਅਤੇ ਪ੍ਰੇਰਨਾ ਦਾ ਜਸ਼ਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।