07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬਛੌੜੀ ਵਿਖੇ 75ਵੇਂ ਫੁੱਟਬਾਲ ਦਾ ਮਹਾਂਕੁੰਭ 9 ਤੋਂ

ਅਜੀਤ ਡੈਸਕ 08-03-2026

ਬਲਾਚੌਰ, 7 ਮਾਰਚ (ਨਰੇਸ਼ ਧੌਲ)-ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਗਰਾਊਾਡ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਐਨ.ਆਰ.ਆਈ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤਿੰਨ ਦਿਨਾਂ 75ਵਾਂ ਫੁੱਟਬਾਲ ਮਹਾਂਕੁੰਭ 9 ਮਾਰਚ ਤੋਂ ਉਤਸ਼ਾਹ ਪੂਰਵਕ ਸ਼ੁਰੂ ਕਰਵਾਇਆ ਜਾ ਰਿਹਾ ਹੈ | ਜਿਸ ਦਾ ਪੋਸਟਰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ ਅਤੇ 1948 ਤੋਂ ਪਿੰਡ ਵਿੱਚ ਟੂਰਨਾਮੈਂਟ ਦੀ ਸ਼ੁਰੂਆਤ ਕਰਾਉਣ ਵਾਲੇ ਉੱਘੇ ਬਜ਼ੁਰਗ ਖਿਡਾਰੀ ਮਾਸਟਰ ਮਹਿੰਦਰ ਸਿੰਘ ਢਿੱਲੋਂ ਵੱਲੋਂ ਸਵ. ਧੰਨਾ ਸਿੰਘ ਬੱਲ ਦੇ ਅਸ਼ੀਰਵਾਦ ਸਦਕਾ ਪਿੰਡ ਵਾਸੀਆਂ ਅਤੇ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ | ਇਸ ਮੌਕੇ ਖੇਡ ਪ੍ਰੇਮੀਆਂ ਅਤੇ ਪ੍ਰਬੰਧਕਾਂ ਵੱਲੋਂ ਪਿੰਡ ਦੀ ਖੇਡ ਪਰੰਪਰਾ ਨੂੰ ਅੱਗੇ ਵਧਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਵਚਨਬੱਧਤਾ ਵੀ ਜਤਾਈ ਗਈ | ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲਾ ਇਨਾਮ 1 ਲੱਖ 11,000 ਰੁਪਏ ਸਮੇਤ ਟਰਾਫ਼ੀ ਅਤੇ ਦੂਸਰਾ ਇਨਾਮ 81000 ਰੁਪਏ ਸਮੇਤ ਟਰਾਫ਼ੀ ਤੋਂ ਇਲਾਵਾ ਹੋਰ ਵੀ ਦਿਲ ਖਿਚਵੇਂ ਇਨਾਮ ਦਿੱਤੇ ਜਾਣਗੇ | ਇਸ ਤੋਂ ਇਲਾਵਾ ਬੈੱਸਟ ਗੋਲਕੀਪਰ ਅਤੇ ਬੈੱਸਟ ਪਲੇਅਰ ਨੂੰ 1-1 ਐਲ.ਈ.ਡੀ ਨਾਲ ਸਨਮਾਨਿਤ ਕੀਤਾ ਜਾਵੇਗਾ | ਲੜਕੇ ਅਤੇ ਲੜਕੀਆਂ ਦੀਆਂ ਦੌੜਾਂ ਤੋਂ ਇਲਾਵਾ 40 ਸਾਲਾਂ ਤੋਂ ਉੱਪਰ ਉਮਰ ਵਾਲੇ ਖਿਡਾਰੀਆਂ ਦਾ ਫੁੱਟਬਾਲ ਸੌਅ ਮੈਚ ਵੀ ਕਰਵਾਇਆ ਜਾਵੇਗਾ | ਪ੍ਰਬੰਧਕਾਂ ਨੇ ਦੱਸਿਆ ਕਿ 11 ਮਾਰਚ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗੀ | ਜਾਣਕਾਰੀ ਦੇਣ ਮੌਕੇ ਐਡਵੋਕੇਟ ਨਰਿੰਦਰ ਸਿੰਘ ਜੱਸੀ, ਪਰਮਿੰਦਰ ਸਿੰਘ ਢਾਹ, ਰਸ਼ਵਿੰਦਰ ਸਿੰਘ ਬੱਲ, ਬਹਾਦਰ ਸਿੰਘ, ਜਗਤਾਰ ਸਿੰਘ, ਓਾਕਾਰ ਸਿੰਘ ਢਾਹ, ਦਾਰਾ ਸਿੰਘ ਬੱਲ, ਗੁਰਵਿੰਦਰ ਸਿੰਘ ਬੱਲ, ਇਕਬਾਲ ਸਿੰਘ ਪਾਲਾ, ਲੱਖੀਂ ਗਰਚਾ ਅਤੇ ਹੋਰ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਦੀ ਬਦਲਾਅ ਰੈਲੀ ਲਈ ਲੋਕ ਹੋਏ ਪੱਬਾਂ ਭਾਰ- ਰਾਜਵਿੰਦਰ ਲੱਕੀ ਅਗਲੀ ਖ਼ਬਰ ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਵਾਲੀਆਂ ਔਰਤਾਂ ਨੇ ਹੀ ਪਾਈ ਮੰਜ਼ਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।