19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪ੍ਰਵਾਸੀ ਭਾਰਤੀ 2027 ਚੋਣਾਂ 'ਚ ਕਾਂਗਰਸ ਦੀ ਡਟ ਕੇ ਹਮਾਇਤ ਕਰਨਗੇ- ਬੈਂਸ, ਘੁੰਮਣ

ਅਜੀਤ ਡੈਸਕ 31-03-2026
ਘੁੰਮਣਾਂ, 30 ਮਾਰਚ (ਮਹਿੰਦਰਪਾਲ ਸਿੰਘ)-ਜਦੋਂ ਵੀ ਪੰਜਾਬ 'ਚ ਚੋਣਾਂ ਦਾ ਬਿਗਲ ਵੱਜਦਾ ਹੈ ਪ੍ਰਵਾਸੀ ਭਾਰਤੀ ਤਨ ਤੇ ਧਨ ਨਾਲ ਪੰਜਾਬ ਕਾਂਗਰਸ ਪਾਰਟੀ ਦੀ ਮਦਦ ਕਰਦੇ ਹਨ | ਇਹ ਵਿਚਾਰ ਸੱਤੀ ਬੈਂਸ ਤੇ ਰੇਸ਼ਮ ਸਿੰਘ ਘੁੰਮਣ ਨੇ ਸਾਂਝੇ ਬਿਆਨ ਰਾਹੀਂ ਪ੍ਰਗਟ ਕਰਦਿਆਂ ਕਹੇ | ਸੱਤੀ ਬੈਂਸ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਹੁੰਦੇ ਹਾਂ | ਜਦੋਂ ਦੀ ਮਾਨ ਸਰਕਾਰ ਆਈ ਹੈ | ਇਸ ਨੇ ਗੱਲਾਂ ਨਾਲ ਪੰਜਾਬ ਦਾ ਬੇੜਾ ਡੋਬ ਦਿੱਤਾ ਹੈ | ਕਾਂਗਰਸ ਪਾਰਟੀ ਨੇ ਹਮੇਸ਼ਾ ਭਲੇ ਦੀ ਗੱਲ ਕੀਤੀ | ਮੈਂ ਤੇ ਮੇਰੇ ਸਾਥੀਆਂ ਨੇ ਹੁਣ ਤੋਂ ਸਾਕ ਸਬੰਧੀਆਂ ਤੇ ਮਿੱਤਰ ਭਾਈਚਾਰੇ ਕੋਲ ਜਾ ਕੇ ਕਾਂਗਰਸ ਦੇ ਹੱਕ 'ਚ ਡੱਟਣ ਲਈ ਪ੍ਰੇਰਨਾ ਕੀਤੀ | ਕਿਉਂਕਿ ਪੰਜਾਬੀਆਂ ਨੇ ਆਪਣੇ ਸਿਰ 'ਤੇ ਕਾਫੀ ਬੋਝ ਉਠਾਇਆ ਹੈ | ਕਾਂਗਰਸ ਪਾਰਟੀ ਦੀ ਡੱਟ ਕੇ ਹਮਾਇਤ ਕਰਨ ਦਾ ਐਲਾਨ ਕਰਦੇ ਹਾਂ | ਇਸ ਮੌਕੇ ਬਿੱਟੂ ਬੰਗਾ, ਫੌਜੀ ਘੁੰਮਣ, ਮਾਣਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਟਾਰੀਆ ਪਰਿਵਾਰ ਵਲੋ ਬਾਬਾ ਬਰੂੜੀ ਵਾਲਾ ਅਸਥਾਨ ਨੂੰ ਢਾਈ ਕਨਾਲ ਭੂਮੀ ਦਾਨ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।