13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੰਜਾਬ ਦੇ ਸਮੂਹ ਡੀਪੂ ਹੋਲਡਰ 6 ਨੂੰ ਲਾਉਣਗੇ ਸੰਗਰੂਰ ਵਿਖੇ ਧਰਨਾ

ਅਜੀਤ ਡੈਸਕ 04-04-2026
ਨਵਾਂਸ਼ਹਿਰ, 3 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਰਾਸ਼ਨ ਡੀਪੂ ਹੋਲਡਰ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਦਲ ਤੇ ਚੇਅਰਮੈਨ ਬਹਾਦਰ ਚੰਦ ਅਰੋੜਾ ਨਵਾਂਸ਼ਹਿਰ ਦੀ ਪ੍ਰਧਾਨਗੀ 'ਚ ਮੀਟਿੰਗ ਹੋਈ, ਜਿਸ ਵਿਚ 6 ਅਪ੍ਰੈਲ ਨੂੰ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਫਾਜਲਾ ਦੀ ਅਗਵਾਈ ਵਿੱਚ ਜ਼ਿਲ੍ਹਾ ਸੰਗਰੂਰ ਵਿਖੇ ਡੀ.ਸੀ. ਦਫ਼ਤਰ ਬਾਹਰ ਲੱਗਣ ਵਾਲੇ ਧਰਨੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਬਹਾਦਰ ਚੰਦ ਅਰੋੜਾ ਨੇ ਕਿਹਾ ਕਿ ਸਰਕਾਰ ਡੀਪੂ ਹੋਲਡਰਾਂ ਦੀਆਂ ਚਿਰਾਂ ਤੋਂ ਲਮਕ ਰਹੀਆਂ ਮੰਗਾਂ ਨੂੰ ਲੰਬੇ ਸਮੇਂ ਤੋਂ ਲਾਰੇ ਲਾ ਕੇ ਡੰਗ ਸਾਰ ਰਹੀ ਹੈ | ਮੰਗਾਂ ਸਬੰਧੀ ਉਨ੍ਹਾਂ ਦੱਸਿਆ ਕਿ ਮਾਰਕਫੈੱਡ ਡੀਪੂਆਂ ਦੇ ਆਧਾਰ 'ਤੇ 68000 ਮਹੀਨੇ ਮਾਣ ਭੱਤਾ, ਬਿਜਲੀ ਦਾ ਬਿੱਲ, ਦੁਕਾਨ ਦਾ ਕਿਰਾਇਆ ਦਿੱਤਾ ਜਾਵੇ, ਲੰਮੇ ਸਮੇਂ ਤੋਂ ਬੰਦ ਸਪਲਾਈਆਂ ਬਹਾਲ ਕੀਤੀਆਂ ਜਾਣ, ਹਰੇਕ ਡੀਪੂ 'ਤੇ 500 ਰਾਸ਼ਨ ਕਾਰਡ ਕੀਤਾ ਜਾਵੇ ਅਤੇ ਸਿਆਸੀ ਦਖ਼ਲ ਅੰਦਾਜ਼ੀ ਬੰਦ ਕੀਤੀ ਜਾਵੇ | ਉਨ੍ਹਾਂ ਅੱਗੇ ਦੱਸਿਆ ਕਿ ਕਣਕ ਦੀ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਠੇਕੇਦਾਰ ਦੀ ਬਜਾਏ ਡੀਪੂ ਹੋਲਡਰਾਂ ਨੂੰ ਦਿੱਤਾ ਜਾਵੇ, ਕਣਕ ਦੀ ਨਮੀ 12ਫੀਸਦੀ ਅਤੇ ਬਾਰਦਾਨੇ ਦਾ ਭਾਰ ਦਿੱਤਾ ਜਾਵੇ | ਉਨ੍ਹਾਂ ਦੱਸਿਆ ਕਿ ਉਪਰੋਕਤ ਮੰਗਾਂ ਤੋਂ ਇਲਾਵਾ ਹੋਰ ਜਾਇਜ਼ ਮੰਗਾਂ ਦੀ ਪੂਰਤੀ ਸਬੰਧੀ ਹੀ ਜ਼ਿਲ੍ਹਾ ਸੰਗਰੂਰ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ ਜਾ ਰਿਹਾ ਹੈ | ਜਿਸ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਵੱਡੀ ਸੰਖਿਆ 'ਚ ਮੈਂਬਰ ਸ਼ਾਮਲ ਹੋਣਗੇ | ਇਸ ਮੌਕੇ ਬਹਾਦਰ ਚੰਦ ਅਰੋੜਾ, ਪਰਮਜੀਤ ਸਿੰਘ, ਜਤਿੰਦਰ ਸਿੰਘ ਭਾਰਟਾ, ਰਾਮਪਾਲ, ਹਰਵਿੰਦਰ ਸਿੰਘ ਸੰਦਲ, ਵਿਸ਼ਾਲ ਕੁਮਾਰ, ਨਾਜਰ ਸਿੰਘ, ਇੰਦਰਪਾਲ, ਜਰਨੈਲ ਸਿੰਘ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਜਥੇਦਾਰ ਫਾਰਮ ਰਾਹੋਂ ਵਿਖੇ ਪੰਜਾਬ ਪੱਧਰੀ ਬਾਡੀ ਬਿਲਡਿੰਗ ਮੁਕਾਬਲੇ 5 ਨੂੰ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।